ਭਾਰਤ ਦਾ ਪਹਿਲਾ ਨਿੱਜੀ ਰਾਕਟ ‘ਵਿਕਰਮ-1’ ਸਫ਼ਲਤਾਪੂਰਵਕ ਲਾਂਚ, ਸਿਰਜਿਆ ਨਵਾਂ ਇਤਿਹਾਸ

Global Team
3 Min Read

ਨਵੀ ਦਿੱਲੀ : ਭਾਰਤ ਦਾ ਪਹਿਲਾ ਪ੍ਰਾਈਵੇਟ ਰਾਕਟ ‘ਵਿਕਰਮ-1’ ਸ਼ਨੀਵਾਰ ਨੂੰ ਸਫ਼ਲਤਾਪੂਰਵਕ ਲਾਂਚ ਹੋ ਗਿਆ। ਹੈਦਰਾਬਾਦ ਦੀ ਸਲਾਈਰੂਟ ਐਰੋਸਪੇਸ ਨੇ ਭਾਰਤ ਦਾ ਪਹਿਲਾ ਪ੍ਰਾਈਵੇਟ ਆਰਬਿਟਲ ਰਾਕਟ ‘ਵਿਕਰਮ-1’ ਲਾਂਚ ਕੀਤਾ। ਇਹ ਟੈਸਟ ਪਹਿਲੀ ਹੀ ਕੋਸ਼ਿਸ਼ ਵਿੱਚ ਸਫ਼ਲ ਰਿਹਾ। ਵਿਕਰਮ-1 ਨੂੰ ਸਲਾਈਰੂਟ ਨੇ ਹੀ ਤਿਆਰ ਕੀਤਾ ਅਤੇ ਲਾਂਚਿੰਗ ਵੀ ਖ਼ੁਦ ਹੀ ਕੀਤੀ। ਸਿਰਫ਼ ਲਾਂਚਪੈਡ ਇਸਰੋ (ISRO) ਦਾ ਸੀ।

ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਦੇਸ਼ ਦੇ ਪਹਿਲੇ ਪ੍ਰਾਈਵੇਟ ਰਾਕਟ ਨੇ ਤਕਨੀਕੀ ਪੇਲੋਡ ਅਤੇ ਵਿਸ਼ੇਸ਼ ਪੋਸਟਕਾਰਡ ਦੇ ਨਾਲ ਉਡਾਣ ਭਰੀ। ਇਹ ਰਾਕਟ 450 ਕਿਲੋਮੀਟਰ ਤੱਕ ਧਰਤੀ ਦੇ ਹੇਠਲੇ ਪੰਧ ਤੱਕ ਜਾਵੇਗਾ। ਭਾਰਤ ਦੇ ਲਈ ਇਹ ਕਿਸੇ ਇਤਿਹਾਸਕ ਪ੍ਰਾਪਤੀ ਤੋਂ ਘੱਟ ਨਹੀਂ ਹੈ। ਦੇਸ਼ ਵਿੱਚ ਪਹਿਲੀ ਵਾਰ ਕੋਈ ਪ੍ਰਾਈਵੇਟ ਰਾਕਟ ਲਾਂਚ ਹੋਇਆ ਹੈ।

ਇਸ ਖ਼ਾਸ ਮੌਕੇ ‘ਤੇ ਇਸਰੋ (ISRO) ਦੇ ਵਿਗਿਆਨੀ ਵੀ ਮੌਜੂਦ ਰਹੇ। ਲਾਂਚਿੰਗ ਤੋਂ ਪਹਿਲਾਂ ਪੀਐਮ ਮੋਦੀ ਨੇ ਵੀ ਵਧਾਈ ਦਿੱਤੀ। ਇਸ ਲਾਂਚਿੰਗ ਨੂੰ ‘ਮਿਸ਼ਨ ਆਗਮਨ’ ਨਾਮ ਦਿੱਤਾ ਗਿਆ ਹੈ, ਜਿਸ ਦੇ ਲਈ ਪਹਿਲਾਂ ਤੋਂ ਹੀ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਸਨ। ਇਸ ਦੌਰਾਨ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਦੇ ਪਹਿਲੇ ਨਿੱਜੀ ਤੌਰ ‘ਤੇ ਵਿਕਸਤ ਆਰਬਿਟਲ-ਕਲਾਸ ਰਾਕਟ, ਵਿਕਰਮ-1 ਦੇ ਲਾਂਚ ਦਾ ਲਾਈਵ ਪ੍ਰਸਾਰਣ ਦੇਖਿਆ।

ਪਹਿਲਾਂ ਇਹ ਲਾਂਚਿੰਗ 11:30 ਵਜੇ ਹੋਣੀ ਸੀ, ਪਰ 5 ਮਿੰਟ ਪਹਿਲਾਂ ਕਾਊਂਟਡਾਊਨ ਰੋਕ ਦਿੱਤਾ ਗਿਆ। ਕੁਝ ਦੇਰ ਬਾਅਦ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਇਸਰੋ (ISRO) ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਦੁਪਹਿਰ 12:05 ਵਜੇ ਲਾਂਚ ਕੀਤਾ ।ਪੀਐਮ ਮੋਦੀ ਨੇ ਸਕਾਈਰੂਟ ਦੇ ਫਾਊਂਡਰ ਪਵਨ ਕੁਮਾਰ ਚੰਦਨਾ ਨੂੰ ਫ਼ੋਨ ਕਰਕੇ ਵਧਾਈ ਦਿੱਤੀ।

ਸਕਾਈਰੂਟ ਐਰੋਸਪੇਸ ਕੰਪਨੀ ਨੇ 18 ਨਵੰਬਰ, 2022 ਨੂੰ ‘ਵਿਕਰਮ-S’ ਨਾਮ ਦਾ ਇੱਕ ਸਬ-ਆਰਬਿਟਲ ਰਾਕਟ ਲਾਂਚ ਕੀਤਾ ਸੀ। ਇਹ ਧਰਤੀ ਦੀ ਸਤਹ ਤੋਂ 301.4 ਸੈਕਿੰਡ ਦੀ ਦੂਰੀ ਤੈਅ ਕਰਕੇ 88.8 ਕਿਲੋਮੀਟਰ ਦੀ ਉਚਾਈ ‘ਤੇ ‘ਲੋਅਰ ਅਰਥ ਆਰਬਿਟ’ (ਧਰਤੀ ਦੇ ਹੇਠਲੇ ਪੰਧ) ਵਿੱਚ ਪਹੁੰਚਿਆ। ਇਸ ਟੈਸਟ ਰਾਕਟ ਦੀ ਸਫ਼ਲਤਾ ਤੋਂ ਬਾਅਦ ਤਿੰਨ ਸਾਲਾਂ ਵਿੱਚ ਹੀ ਵਿਕਰਮ-1 ਬਣਾ ਲਿਆ ਗਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment