ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਵਾਰ 24 ਘੰਟਿਆਂ ਦੌਰਾਨ ਆਏ 1 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਰਲਡ ਓ ਮੀਟਰ ਮੁਤਾਬਕ ਐਤਵਾਰ ਰਾਤ ਤੱਕ 24 ਘੰਟਿਆਂ ਦੌਰਾਨ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1,03,764 ਪਹੁੰਚ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਇੱਕ ਦਿਨ ਵਿੱਚ ਮਿਲੇ ਕੁੱਲ ਮਰੀਜ਼ਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 16 ਸਤੰਬਰ 2020 ਨੂੰ ਇੱਕ ਦਿਨ ਵਿੱਚ 97,894 ਨਵੇਂ ਮਾਮਲੇ ਮਿਲੇ ਸਨ, ਜੋ ਮਹਾਂਮਾਰੀ ਦੀ ਪਹਿਲੀ ਲਹਿਰ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਸ ਦੇ ਨਾਲ ਹੀ ਭਾਰਤ ਹੁਣ ਅਮਰੀਕਾ ਤੋਂ ਬਾਅਦ ਅਜਿਹਾ ਦੂਜਾ ਦੇਸ਼ ਬਣ ਗਿਆ ਹੈ, ਜਿਥੇ ਇੱਕ ਦਿਨ ਵਿੱਚ ਕੋਰੋਨਾ ਦੇ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਆਏ ਹੋਣ।ਭਾਰਤ ‘ਚ ਲਗਾਤਾਰ ਦੂੱਜੇ ਦਿਨ ਦੁਨੀਆ ਦੇ ਸਭ ਤੋਂ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਮਿਲੇ ਹਨ। ਅਮਰੀਕਾ ਵਿੱਚ ਇੱਕ ਦਿਨ ਅੰਦਰ 66,154 ਨਵੇਂ ਕੇਸਾਂ ਦੇ ਨਾਲ ਦੂਜੇ ਅਤੇ ਬ੍ਰਾਜ਼ੀਲ 41,218 ਨਵੇਂ ਮਾਮਲਿਆਂ ਤੀਜੇ ਨੰਬਰ ‘ਤੇ ਹੈ।

ਉੱਥੇ ਹੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਸੰਕਰਮਣ ਦੇ ਮਾਮਲਿਆਂ ਦਾ ਦੁੱਗਣੇ ਹੋਣ ਦਾ ਸਮਾਂ ਹੁਣ ਘਟ ਕੇ 104 ਦਿਨ ਰਹਿ ਗਿਆ ਹੈ, ਜਦਕਿ 1 ਮਾਰਚ ਨੂੰ ਇਹ ਮਿਆਦ 504 ਦਿਨ ਮਾਪੀ ਗਈ ਸੀ। ਇਸ ਦੇ ਨਾਲ ਹੀ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਦੀ ਸੂਚੀ ਵਿੱਚ ਉੱਤਰ ਪ੍ਰਦੇਸ਼ ਦੇ ਵੀ ਜੁੜਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਦੀ ਸ਼੍ਰੇਣੀ ‘ਚ ਕੁਲ 12 ਸੂਬੇ ਸ਼ਾਮਲ ਹੋ ਗਏ ਹਨ।

Share this Article
Leave a comment