ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 82 ਲੱਖ ਪਾਰ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਰੋਜ਼ਾਨਾ ਹੋਣ ਵਾਲਾ ਵਾਧਾ ਲਗਾਤਾਰ 50 ਹਜ਼ਾਰ ਦੇ ਹੇਠਾਂ ਹੈ। ਬੀਤੇ 24 ਘੰਟੇ ਦੀ ਗੱਲ ਕਰੀਏ ਤਾਂ ਦੇਸ਼ ਵਿੱਚ 45,230 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁੱਲ ਮਾਮਲੇ 82 ਲੱਖ ਪਾਰ ਕਰ ਗਏ ਹਨ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਕਾਰਨ ਕੁੱਲ 496 ਮਰੀਜ਼ਾਂ ਦੀ ਜਾਨ ਗਈ ਹੈ। ਦਸਣਯੋਗ ਹੈ ਕਿ ਬੀਤੇ ਕੁੱਝ ਸਮਾਂ ਤੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ 500 ਦੇ ਆਸਪਾਸ ਹੈ।

ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਦੇ 82,29,313 ਮਾਮਲੇ ਹੋ ਗਏ ਹਨ। ਇਸ ਦੇ ਨਾਲ ਹੀ ਹੁਣੇ ਤੱਕ 1,22,607 ਮਰੀਜ਼ਾਂ ਦੀ ਕੋਰੋਨਾ ਕਾਰਨ ਜਾਨ ਚੱਲੀ ਗਈ ਹੈ।

ਦੇਸ਼ ਵਿੱਚ ਕੋਰੋਨਾ ਦੇ ਕੁੱਲ 5,61,908 ਐਕਟਿਵ ਕੇਸ ਹਨ। ਬੀਤੇ 24 ਘੰਟਿਆਂ ਵਿੱਚ ਇਸ ਗਿਣਤੀ ‘ਚ 8,550 ਦਾ ਇਜ਼ਾਫਾ ਹੋਇਆ ਹੈ। ਉੱਥੇ ਹੀ ਹੁਣ ਤੱਕ 75,44,798 ਮਰੀਜ਼ਾਂ ਨੂੰ ਜਾਂ ਤਾਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਾਂ ਫਿਰ ਉਹ ਸਿਹਤਯਾਬ ਹੋ ਚੁੱਕੇ ਹਨ।

Share This Article
Leave a Comment