ਨਵੀਂ ਦਿੱਲੀ: ਯੂਕਰੇਨ ‘ਚ ਖ਼ਰਾਬ ਹੋ ਰਹੇ ਹਾਲਾਤਾਂ ਨੂੰ ਦੇਖਦਿਆਂ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਮੁਤਾਬਕ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਸਣੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਦੇ ਹੁਕਮ ਦਿੱਤੇ ਹਨ। ਕੀਵ ਵਿੱਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਕਿਹਾ ਕਿ ਵਿੱਚ ਭਾਰਤੀਆਂ ਨੂੰ ਰੇਲਾਂ ਜਾਂ ਜਿਹੜਾ ਵੀ ਸਾਧਨ ਮਿਲਦਾ ਹੈ, ਰਾਹੀਂ ਸ਼ਹਿਰ ਛੱਡਣ ਦੀ ਸਲਾਹ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਰੂਸ ਵੱਲੋਂ ਹੁਣ ਫੌਜ ਦਾ ਬਹੁਤ ਵੱਡਾ ਕਾਫਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ ( 64 ਕਿਲੋਮੀਟਰ ) ਲੰਬਾ ਕਾਫਲਾ ਕੀਵ ਵੱਲ ਵੱਧ ਰਿਹਾ ਹੈ। ਇਸ ਵਿਚਾਲੇ ਕੀਵ ਵਿੱਚ ਫਸੇ ਭਾਰਤੀਆਂ ਲਈ ਭਾਰਤੀ ਦੂਤਘਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ।
Advisory to Indians in Kyiv
All Indian nationals including students are advised to leave Kyiv urgently today. Preferably by available trains or through any other means available.
— India in Ukraine (@IndiainUkraine) March 1, 2022
ਧਿਆਨ ਯੋਗ ਹੈ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ‘ਚ ਲਗਭਗ 20 ਭਾਰਤੀ ਮੌਜੂਦ ਸਨ , ਉਨ੍ਹਾਂ ‘ਚੋਂ ਜ਼ਿਆਦਾ ਤਰ ਵਿਦਿਆਰਥੀ ਦੱਸੇ ਜਾ ਰਹੇ ਸਨ ਜੋ ਉੱਥੇ ਮੈਡੀਕਲ ਦੀ ਪੜਾਈ ਕਰਨ ਲਈ ਗਏ ਸਨ। ਜਾਣਕਾਰੀ ਮੁਤਾਬਕ , ਹੁਣ ਤੱਕ ਚਾਰ ਹਜ਼ਾਰ ਤੋਂ ਜ਼ਿਆਦਾ ਭਾਰਤੀ ਦੇਸ਼ ਵਾਪਸ ਆ ਚੁੱਕੇ ਹਨ, ਜਦਕਿ ਬਾਕੀਆਂ ਨੂੰ ਉੱਥੋਂ ਕੱਢਣ ਦਾ ਕੰਮ ਜਾਰੀ ਹੈ।