ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਹੋਣਾ ਚਾਹੀਦਾ ? ਪਟੀਸ਼ਨ ‘ਤੇ SC ਨੇ ਦਿੱਤੇ ਇਹ ਨਿਰਦੇਸ਼

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਦੇ ਅੰਗਰੇਜ਼ੀ ਨਾਮ ਇੰਡੀਆ ਨੂੰ ਭਾਰਤ ਵਿੱਚ ਬਦਲਣ ਦੀ ਮੰਗ ਵਾਲੀ ‘ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਸੰਵਿਧਾਨ ਵਿੱਚ ਪਹਿਲਾਂ ਹੀ ਇੰਡੀਆ ਨੂੰ ਭਾਰਤ ਕਿਹਾ ਗਿਆ ਹੈ। ਹਾਲਾਂਕਿ ਪਟੀਸ਼ਨਕਰਤਾ ਦੀ ਮੰਗ ‘ਤੇ ਕੋਰਟ ਨੇ ਕਿਹਾ ਸਰਕਾਰ ਮੰਗ ‘ਤੇ ਮੀਮੋ ਦੀ ਤਰ੍ਹਾਂ ਵਿਚਾਰ ਕਰੇਗੀ। ਇਸ ਮੰਗ ਵਿੱਚ ਸੰਵਿਧਾਨ ਵਿੱਚ ਦੇਸ਼ ਦੇ ਨਾਮ ਇੰਡੀਆ ਨੂੰ ਭਾਰਤ ਕਰਨ ਦੀ ਮੰਗ ਹੈ ਅਤੇ ਕੋਰਟ ਵੱਲੋਂ ਇਸ ਸਬੰਧੀ ਕੇਂਦਰ ਨੂੰ ਆਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਇਸ ਮਾਮਲੇ ਦੀ ਕੋਰਟ ਵਿੱਚ ਸੁਣਵਾਈ ਕੀਤੀ ਜਾਣੀ ਸੀ ਜੋ ਚੀਫ ਜਸਟੀਸ ਐਸ ਏ ਬੋਬੜੇ ਦੀ ਗੈਰਮੌਜੂਦਗੀ ਦੇ ਕਾਰਨ ਨਹੀਂ ਹੋ ਸਕੀ।

ਇਹ ਮੰਗ ਨਮਹ ( Namah ) ਨਾਮਕ ਦਿੱਲੀ ਦੇ ਕਿਸਾਨ ਵਲੋਂ ਕੋਰਟ ਵਿੱਚ ਪਾਈ ਗਈ ਹੈ ਅਤੇ ਸੰਵਿਧਾਨ ਦੇ ਆਰਟਿਕਲ – 1 ਵਿੱਚ ਬਦਲਾਅ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਚੀਫ ਜਸਟੀਸ ਬੋਬੜੇ ਦੀ ਬੈਂਚ ਕਰੇਗੀ। ਮੰਗ ਦਰਜ ਕਰਨ ਵਾਲੇ ਨਮਹ ਦਾ ਕਹਿਣਾ ਹੈ ਕਿ ਇੰਡੀਆ ਨੂੰ ਹਟਾਕੇ ਭਾਰਤ ਨਾਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇੰਡਿਆ ਨਾਮ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਦੇਸ਼ ਦਾ ਨਾਮ ਅੰਗਰੇਜ਼ੀ ਵਿੱਚ ਵੀ ਭਾਰਤ ਕਰਨ ਨਾਲ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਵਧੇਗੀ ਅਤੇ ਦੇਸ਼ ਨੂੰ ਵੱਖ ਪਹਿਚਾਣ ਮਿਲੇਗੀ। ਮੰਗ ਦਰਜ ਕਰਨ ਵਾਲੇ ਨਮਹ ਨੇ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਦੇਸ਼ ਨੂੰ ਭਾਰਤ ਦੇ ਨਾਮ ਵੱਜੋਂ ਜਾਣਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਅੰਗਰੇਜ਼ੀ ਵਿੱਚ ਦੇਸ਼ ਦਾ ਨਾਮ ਇੰਡੀਆ ਕਰ ਦਿੱਤਾ ਗਿਆ ਇਸ ਲਈ ਦੇਸ਼ ਦੇ ਅਸਲੀ ਨਾਮ ਭਾਰਤ ਨੂੰ ਹੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।

Share this Article
Leave a comment