Independence Day : ਭਾਰਤ ਦੇ 74ਵੇਂ ਜਨਮ ਦਿਹਾੜੇ ਮੌਕੇ ਅਮਰੀਕਾ ‘ਚ ਆਨਲਾਈਨ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਜਾਵੇਗਾ ਆਯੋਜਨ

TeamGlobalPunjab
2 Min Read

ਨਿਊਯਾਰਕ : ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਵਿਚ ਅਮਰੀਕਾ ‘ਚ ਆਨਲਾਈਨ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।ਇਸ ਦੀ ਜਾਣਕਾਰੀ ਜੈਪੁਰ ਫੁਟ ਯੂਐਸਏ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਵਰਚੁਲ ਕਵਿ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ। ਨਿਊਯਾਰਕ ਵਿਚ ਭਾਰਤ ਦਾ ਮਹਾਵਣਜ ਦੂਤਘਰ 15 ਅਗਤਸ ਨੂੰ ਆਨਲਾਈਨ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਕਰੇਗਾ।

ਜੈਪੁਰ ਫੁਟ ਯੂਐੱਸਏ ਨੇ ਦੱਸਿਆ ਕਿ ਇਸ ਪ੍ਰੋਗਰਾਮ ‘ਚ ਵਿਦੇਸ਼ ਰਾਜ ਮੰਤਰੀ ਤੇ ਸੰਸਦੀ ਕਾਰਜ ਮੰਤਰੀ ਵੀ. ਮੁਰਲੀਧਰਨ ਮੁੱਖ ਮਹਿਮਾਨ ਹੋਣਗੇ। ਪ੍ਰੋਗਰਾਮ ਦੀ ਅਗਵਾਈ ਵਿਦੇਸ਼ ਮਾਮਲਿਆਂ ‘ਤੇ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਪੀਪੀ ਚੌਧਰੀ ਕਰਨਗੇ। ਪ੍ਰੋਗਰਾਮ ਵਿਚ ਲੋਕਪ੍ਰਿਯ ਕਵਿ ਮਦਨ ਮੋਹਨ ਸਮਰ ਅਤੇ ਕੁੰਵਰ ਜਾਵੇਦ ਅਪਣੀ ਪੇਸ਼ਕਾਰੀ ਦੇਣਗੇ।

ਸੰਗਠਨ ਦੇ ਪ੍ਰਧਾਨ ਪ੍ਰੇਮ ਭੰਡਾਰੀ ਨੇ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਕਾਰਨ ਇਸ ਸਾਲ ਆਜ਼ਾਦੀ ਦਿਹਾੜਾ ਦਾ ਜਸ਼ਨ ਬਹੁਤ ਖ਼ਾਸ ਹੈ। ਸੱਭਿਆਚਾਰਕ ਸੰਗਠਨ ਇੰਡੋ ਅਮਰੀਕਨ ਆਰਟਸ ਕੌਂਸਲ ਵਲੋਂ ਵੀ ਫਰੀਡਮ ਕੰਸਰਟ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਸਰੋਦ ਵਾਦਕ ਉਸਤਾਦ ਅਮਜਦ ਅਲੀ ਖ਼ਾਨ ਪੇਸ਼ਕਾਰੀ ਦੇਣਗੇ।

ਇੱਥੇ ਦੱਸ ਦਈਏ ਕਿ ਆਜ਼ਾਦੀ ਦਿਵਸ ਮੌਕੇ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ ‘ਤੇ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ ਪਰਵਾਸੀ ਭਾਰਤੀਆਂ ਦੇ ਸਮੂਹ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਨੇ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਟਾਈਮਸ ਸਕਵੇਅਰ ‘ਤੇ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ।

- Advertisement -

 

Share this Article
Leave a comment