Breaking News
mitali

IND vs NZ : ਮਹਿਲਾ ਕ੍ਰਿਕਟ ‘ਤੇ ਇੱਕ ਵਾਰ ਫਿਰ ਮਿਤਾਲੀ ਦਾ ‘ਰਾਜ’

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਨ – ਡੇ ਕਪਤਾਨ ਮਿਤਾਲੀ ਰਾਜ ਨੇ ਆਪਣੇ ਖਾਤੇ ਵਿੱਚ ਇੱਕ ਖਾਸ ਉਪਲਬਧੀ ਜੋੜ ਲਈ ਹੈ। ਮਿਤਾਲੀ 200 ਵਨ – ਡੇ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਨਿਊਜੀਲੈਂਡ ਦੇ ਖਿਲਾਫ ਹੈਮਿਲਟਨ ਵਿੱਚ ਇਹ ਉਪਲਬਧੀ ਹਾਸਲ ਕੀਤੀ। ਦੱਸ ਦਈਏ ਕਿ ਇਹ ਉਨ੍ਹਾਂ ਦੇ ਵਨਡੇ ਕੈਰੀਅਰ ਦਾ 200ਵਾਂ ਵਨਡੇ ਹੈ। ਇਸ ਅੰਕੜੇ ਤੱਕ ਪੁੱਜਣ ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਹੈ।

ਇਹੀ ਨਹੀਂ, ਇਹ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦਾ 123ਵਾਂ ਮੈਚ ਹੈ ਜੋ ਰਿਕਾਰਡ ਹੈ। ਉਨ੍ਹਾਂ ਨੇ ਹਾਲਾਂਕਿ ਪਿਛਲੇ ਸਾਲ ਅਪ੍ਰੈਲ ਵਿਚ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਏਡਵਰਡਸ ਦੇ 191 ਮੈਚਾਂ ਦੇ ਵਰਲਡ ਰਿਕਾਰਡ ਨੂੰ ਪਿੱਛੇ ਛੱਡਿਆ ਸੀ। ਇਹ ਮੈਚ ਇੰਗਲੈਂਡ ਅਤੇ ਭਾਰਤ ਦੇ ਵਿਚ ਨਾਗੁਪਰ ਵਿਚ ਖੇਡਿਆ ਗਿਆ ਸੀ। ਦੱਸ ਦਈਏ ਕਿ ਮਿਤਾਲੀ ਨੇ ਵਨਡੇ ਦੀ ਸ਼ੁਰੂਆਤ ਜੂਨ 1999 ਵਿਚ ਕੀਤੀ ਸੀ ਅਤੇ ਆਇਰਲੈਂਡ ਦੇ ਵਿਰੁੱਧ ਆਪਣੇ ਵਨਡੇ ਕੈਰੀਅਰ ਦਾ ਪਹਿਲਾ ਮੈਚ ਖੇਡਿਆ ਸੀ।

ਸਭ ਤੋਂ ਜ਼ਿਆਦਾ ਵਨਡੇ ਇਸ ਤਰ੍ਹਾਂ ਮਹਿਲਾ ਅਤੇ ਪੁਰਸ਼ ਕ੍ਰਿਕੇਟ, ਦੋਨਾਂ ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਵਰਲਡ ਰਿਕਾਰਡ ਭਾਰਤੀ ਦੇ ਨਾਮ ਹੈ। ਜ਼ਿਕਰਯੋਗ ਹੈ ਕਿ ਪੁਰਸ਼ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਵਨਡੇ ਮੈਚ ਖੇਡਣ ਦਾ ਵਰਲਡ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਹੈ। ਉਨ੍ਹਾਂ ਨੇ 463 ਮੈਚ ਵਿਚ ਭਾਰਤ ਦਾ ਨਾਮ ਚਮਕਾਇਆ ਹੈ।

ਸਭ ਤੋਂ ਜਿਆਦਾ ਰਨ ਇਹੀ ਨਹੀਂ, ਮਹਿਲਾ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਵੀ ਮਿਤਾਲੀ ਦੇ ਹੀ ਨਾਮ ਹੈ। ਉਨ੍ਹਾਂ ਨੇ ਵਨਡੇ ਵਿਚ 6622 ਰਨ ਬਣਾਏ ਹਨ, ਜਦੋਂ ਕਿ ਪੁਰਸ਼ ਕ੍ਰਿਕੇਟ ਵਿਚ ਸਚਿਨ ਤੇਂਦੁਲਕਰ ਦੇ ਨਾਮ 18, 426 ਰਨ ਦਰਜ ਹਨ।

Check Also

ਮਹਿਲਾ ਕ੍ਰਿਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ

ਭਾਰਤ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਟੀਮ ਇੰਡੀਆ …

Leave a Reply

Your email address will not be published. Required fields are marked *