ਚੰਡੀਗੜ੍ਹ – ਇੰਡੀਅਨ ਨੈਸ਼ਨਲ ਕਾਂਗਰਸ ਨੀਂ ਅੱਜ ਪੰਜਾਬ ਚ ਚੋਣਾਂ ਦੇ ਪ੍ਰਚਾਰ ਲਈ ਆਪਣੀ ‘ਸਟਾਰ’ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਸੂਚੀ ਚ ਜਿੱਥੇ ਇੱਕ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਮ ਹੈ ਉੱਥੇ ਹੀ ਅੰਬਿਕਾ ਸੋਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਾਘੇਲ ਪਾਰਟੀ ਧੀ ਪ੍ਰਸੰਸਾ ਦੇ ਕਸੀਦੇ ਪੜ੍ਹਨਗੇ।
ਕਾਂਗਰਸ ਦੇ ਕੌਮੀ ਲੀਡਰਾਂ ਵਿੱਚੋਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਅੰਕਾ ਵਾਡਰਾ ਤੇ ਰਾਹੁਲ ਗਾਂਧੀ ਪ੍ਰਚਾਰ ‘ਚ ਦਮ ਭਰਨਗੇ।
ਪੰਜਾਬ ਦੀ ਲੀਡਰਸ਼ਿਪ ਚੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਵੀਹ ਪਾਰਟੀ ਲਈ ਪੂਰੇ ਸੂਬੇ ਚ ਪ੍ਰਚਾਰ ਕਰਨਗੇ।