ਮਹਿੰਗੇ ਵਾਹਨਾਂ ਦੀ ਫਰਜ਼ੀ ਰਜਿਸਟ੍ਰੇਸ਼ਨ ‘ਚ ਕਰੋੜਾਂ ਦੇ ਘਪਲੇ ‘ਚ ਹੁਣ ਦਰਜ ਹੋਣਗੇ ਅਪਰਾਧਿਕ ਮਾਮਲੇ, ਕਈਆਂ ਦੇ ਸੁੱਕੇ ਸਾਹ

Rajneet Kaur
3 Min Read

ਨਿਊਜ਼ ਡੈਸਕ: ਲੈਂਬੋਰਗਿਨੀ, ਮਰਸਡੀਜ਼, ਵੋਲਵੋ, ਲੈਂਡ ਰੋਵਰ, ਬੀ.ਐਮ.ਡਬਲਿਊ ਵਰਗੀਆਂ ਮਹਿੰਗੀਆਂ ਗੱਡੀਆਂ ਦੀ ਫਰਜ਼ੀ ਰਜਿਸਟ੍ਰੇਸ਼ਨ ਦੇ ਕਰੋੜਾਂ ਰੁਪਏ ਦੇ ਘਪਲੇ ‘ਤੇ ਹੁਣ ਅਪਰਾਧਿਕ ਸ਼ਕੰਜਾ ਕੱਸਿਆ ਜਾਵੇਗਾ। ਉਪ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਘੁਟਾਲੇ ਵਿੱਚ ਅਪਰਾਧਿਕ ਕੇਸ ਦਰਜ ਕਰਨ ਲਈ ਉੱਚ ਅਧਿਕਾਰੀਆਂ ਨੂੰ ਵਿਭਾਗੀ ਆਦੇਸ਼ ਦਿੱਤੇ ਹਨ। ਹਿਮਾਚਲ ਪ੍ਰਦੇਸ਼ ਵਿੱਚ, 1,800 ਹਾਈ-ਐਂਡ ਵਾਹਨ, ਜਿਨ੍ਹਾਂ ਦੀ ਕੀਮਤ 1 ਤੋਂ 6 ਕਰੋੜ ਰੁਪਏ ਹੈ, ਨੂੰ ਏਜੰਟਾਂ ਨੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘੱਟ ਕੀਮਤ ਦਿਖਾ ਕੇ ਅਤੇ ਜਾਅਲੀ ਦਸਤਾਵੇਜ਼ ਲਗਾ ਕੇ ਰਜਿਸਟਰ ਕੀਤਾ ਸੀ।

ਉਪ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਵਿੱਚ 1800 ਦੇ ਕਰੀਬ ਮਹਿੰਗੇ ਵਾਹਨ ਧੋਖੇ ਨਾਲ ਰਜਿਸਟਰਡ ਹੋਏ ਹਨ। ਵਾਹਨਾਂ ਦੇ ਮਾਲਕਾਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਾਰੇ ਵਾਹਨਾਂ ਦੀ ਆਰਸੀ ਵੀ ਰੱਦ ਕਰ ਦਿੱਤੀ ਗਈ ਹੈ। ਅੱਗੇ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਦੌਰਾਨ ਏਜੰਟਾਂ ਨੇ ਇਸ ਵਿੱਚ ਵਾਹਨਾਂ ਦੇ ਮਾਲਕਾਂ ਤੋਂ ਕਮਿਸ਼ਨ ਵੀ ਲਿਆ। ਯਾਨੀ ਹੁਣ ਇਨ੍ਹਾਂ ਮਹਿੰਗੇ ਵਾਹਨਾਂ ਦੇ ਮਾਲਕਾਂ ਅਤੇ ਇਨ੍ਹਾਂ ਨੂੰ ਦਰਜ ਕਰਵਾਉਣ ਵਿੱਚ ਸ਼ਾਮਿਲ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਸਕਦੇ ਹਨ। ਉਪ ਮੁੱਖ ਮੰਤਰੀ ਵੱਲੋਂ ਦੋਸ਼ੀਆਂ ਖਿਲਾਫ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕਈ ਆਈਏਐਸ, ਐਚਏਐਸ ਅਧਿਕਾਰੀਆਂ ਦੇ ਵੀ ਸਾਹ ਸੁਕਣੇ ਪਏ ਹੋਏ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਇਨ੍ਹਾਂ ਲਗਜ਼ਰੀ ਵਾਹਨਾਂ ਦੇ ਮਾਲਕਾਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਸਾਰੇ ਵਾਹਨਾਂ ਦੀਆਂ ਆਰਸੀ ਵੀ ਰੱਦ ਕੀਤੀਆਂ ਜਾ ਚੁੱਕੀਆਂ ਹਨ।

ਦਸ ਦਈਏ ਕਿ  ਕਰੋੜਾਂ ਰੁਪਏ ਦੇ ਇਨ੍ਹਾਂ ਮਹਿੰਗੇ ਵਾਹਨਾਂ ਦੀ ਫਰਜ਼ੀ ਰਜਿਸਟਰੇਸ਼ਨ ਦਾ ਪਹਿਲਾ ਮਾਮਲਾ ਅਪ੍ਰੈਲ 2021 ਵਿੱਚ ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪਾਲਮਪੁਰ, ਨੂਰਪੁਰ ਸਮੇਤ ਛੇ ਸ਼ਹਿਰਾਂ ਵਿੱਚ ਗੜਬੜੀ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਏਜੰਟਾਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਦੀ ਫਰਜ਼ੀਵਾੜਾ ਰਜਿਸਟਰਡ ਹੋਣ ਦਾ ਖੁਲਾਸਾ ਹੋਇਆ ਹੈ।

- Advertisement -

ਦਸਣਯੋਗ ਹੈ ਕਿ  ਏਜੰਟ ਕਰੋੜਾਂ ਰੁਪਏ ਦੇ ਮਹਿੰਗੇ ਵਾਹਨ ਵਿਦੇਸ਼ਾਂ ਤੋਂ ਮੰਗਵਾ ਕੇ ਭਾਰਤ ਲਿਆਉਂਦੇ ਸਨ। ਇੱਕ ਵਾਹਨ ਦੀ ਕੀਮਤ 1 ਤੋਂ 6 ਕਰੋੜ ਰੁਪਏ ਤੱਕ ਹੈ। ਏਜੰਟਾਂ ਨੇ ਇਨ੍ਹਾਂ ਵਾਹਨਾਂ ਦੇ ਜਾਅਲੀ ਬਿੱਲ, ਕਿਰਾਏ ਦਾ ਇਕਰਾਰਨਾਮਾ, ਪੱਕਾ ਪਤਾ ਆਦਿ ਬਣਾ ਕੇ ਇਨ੍ਹਾਂ ਵਾਹਨਾਂ ਨੂੰ ਐਸਡੀਐਮ ਦਫ਼ਤਰਾਂ ਵਿੱਚ ਰਜਿਸਟਰਡ ਕਰਵਾਇਆ। ਜਿਸ ਕਾਰ ਦੀ ਕੀਮਤ ਤਿੰਨ ਕਰੋੜ ਰੁਪਏ ਸੀ, ਕਾਗਜ਼ਾਂ ਵਿੱਚ ਉਸ ਦਾ ਬਿੱਲ 20 ਤੋਂ 40 ਲੱਖ ਰੁਪਏ ਸੀ। ਇਸ ਕਾਰਨ ਸੂਬੇ ਦੇ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment