ਚੰਡੀਗੜ੍ਹ, (ਨਿਊਜ਼ ਡੈਸਕ): ਚੰਡੀਗੜ੍ਹ ਦੇ ਸੈਕਟਰ 63 ਵਿੱਚ RWA 2-BHK ਦੀ ਚੋਣ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਹੋਈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਚੋਣ ਪ੍ਰਕਿਰਿਆ ਲਈ 3 ਸਾਲ ਤੱਕ ਲੰਬਾ ਸ਼ਾਂਤਮਈ ਸੰਘਰਸ਼ ਕਰਨਾ ਪਿਆ ਆਖ਼ਰ ‘ਚ ਹਾਊਸਿੰਗ ਬੋਰਡ ਦੇ ਦਖ਼ਲ ਤੋਂ ਬਾਅਦ ਚੋਣਾਂ ਦਾ ਕੰਮ ਸਿਰੇ ਚੜ੍ਹਿਆ। ਇਸ ਚੋਣ ਵਿੱਚ ਹਾਂਡਾ-ਗਰੇਵਾਲ ਗਰੁੱਪ ਦੀ ਸਾਰੀ ਟੀਮ ਹਾਰ ਗਈ। ਮਨੀਸ਼ ਭਾਰਦਵਾਜ ਦੀ ਟੀਮ ਪ੍ਰੋਗਰੈਸਿਵ 63 ਨੇ ਗਵਰਨਿੰਗ ਬਾਡੀ ਦੀਆਂ ਸਾਰੀਆਂ 8 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਗਵਰਨਿੰਗ ਬਾਡੀ ਦੀ ਚੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਜਾਣ ਪਹਿਚਾਣ ਕਰਾਈ ਗਈ ਤੇ ਸਾਰੇ ਆਹੁਦੇਦਾਰ ਸਰਬਸੰਮਤੀ ਦੇ ਨਾਲ ਚੁਣੇ ਗਏ, ਜਿਨ੍ਹਾਂ ਦਾ ਵੇਰਵਾ ਇਸ ਤਰਾਂ – ਕਰਨਲ ਅਸ਼ਵਨੀ ਕੁਮਾਰ – ਪ੍ਰਧਾਨ, ਸ੍ਰੀ ਸਤੀਸ਼ ਗੁਪਤਾ – ਵਾਈਸ ਪ੍ਰੈਜ਼ੀਡੈਂਟ, ਡਾ: ਅੰਮ੍ਰਿਤ – ਸੈਕਟਰੀ, ਸ੍ਰ: ਗੁਰਪ੍ਰਤਾਪ ਸਿੰਘ ਭੱਟੀ – ਜੁਆਇੰਟ ਸੈਕਟਰੀ, ਨਟਵਰਪਤੀ ਤਿਵਾੜੀ ਨੂੰ ਖਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਸੁਖਵੰਤ ਸਿੰਘ, ਸੁਖਵਿੰਦਰ ਸਿੰਘ ਅਤੇ ਸ਼ਿਵਰਾਜ ਸ਼ਰਮਾ ਐਗਜ਼ੀਕਿਊਟਿਵ ਮੈਂਬਰ ਚੁਣੇ ਗਏ। ਚੋਣ ਤੋਂ ਬਾਅਦ ਕਰਨਲ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਤੋਂ ਬਾਅਦ ਕੋਈ ਗਿਲਾ ਸ਼ਿਕਵਾ ਨਹੀਂ ਹੈ। ਉਹ ਸਭ ਨੂੰ ਨਾਲ ਲੈ ਕੇ ਵਿਕਾਸ ਦੇ ਕਾਰਜ ਆਰੰਭ ਕਰਨਗੇ।