ਨਿਊਜ਼ ਡੈਸਕ : ਚੋਣਾਂ ਦਾ ਮਾਹੌਲ ਹੈ ਅਤੇ ਅੱਜ ਵੱਖ ਵੱਖ ਸੀਟਾਂ ‘ਤੇ ਵੱਖ ਵੱਖ ਰਾਜਾਂ *ਚ ਚੋਣਾਂ ਦੇ ਨਤੀਜੇ ਐਲਾਨੇ ਗਏ।ਇਨ੍ਹਾਂ ਵਿੱਚ ਬਿਹਾਰ ਦੀ ਗੋਪਾਲਗੰਜ, ਮਹਾਰਾਸ਼ਟਰ ਵਿੱਚ ਮੁੰਬਈ ਦੀ ਅੰਧੇਰੀ ਪੂਰਬੀ ਦੀ ਸੀਟ, ਹਰਿਆਣਾ ਵਿੱਚ ਆਦਮਪੁਰ, ਤੇਲੰਗਾਨਾ ਵਿੱਚ ਮੁਨੁਗੋਡੇ, ਯੂਪੀ ਵਿੱਚ ਗੋਲਾ ਗੋਕਰਨਾਥ ਅਤੇ ਉੜੀਸਾ ਵਿੱਚ ਧਾਮਨਗਰ ਸੀਟ ਲਈ ਵਿਧਾਨ ਸਭਾ ਉਪ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਈ ਅਤੇ ਨਤੀਜੇ ਐਲਾਨੇ ਗਏ। ਇਨ੍ਹਾਂ ਸੀਟਾਂ ਵਿੱਚੋਂ ਵੱਡੀ ਗਿਣਤੀ ‘ਚ ਸੀਟਾਂ ‘ਤੇ ਭਾਜਪਾ ਨੇ ਬਾਜੀ ਮਾਰੀ ਹੈ। ਜੀ ਹਾਂ ਬਿਹਾਰ ਦੀ ਮੋਕਾਮਾ ਸੀਟ ਤੇ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਨੀਲਮ ਦੇਵੀ ਨੇ ਜਿੱਤ ਦਰਜ ਕੀਤੀ ਹੈ। ਜਦੋਂਕਿ ਗੋਪਾਲਗੰਜ ਤੋਂ ਭਾਜਪਾ ਉਮੀਦਵਾਰ ਜਿੱਤਿਆ ਹੈ। ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਭਾਜਪਾ ਉਮੀਦਵਾਰ ਗੋਲਾ ਨੇ ਗੋਕਰਨਾਥ ਸੀਟ ਤੋਂ ਚੋਣ ਜਿੱਤ ਲਈ ਹੈ।
ਹਰਿਆਣਾ ਦੀ ਆਦਮਪੁਰ ਸੀਟ ਤੋਂ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਦੀ ਅੰਧੇਰੀ ਈਸਟ ਸੀਟ ਤੋਂ ਊਧਵ ਠਾਕਰੇ ਦੀ ਸ਼ਿਵ ਸੈਨਾ ਦੀ ਉਮੀਦਵਾਰ ਰਿਤੁਜਾ ਲਟੇ ਨੇ ਜਿੱਤ ਦਰਜ ਕੀਤੀ ਹੈ। ਤੇਲੰਗਾਨਾ ਦੀ ਮੁਨੁਗੋਡੇ ਸੀਟ ਤੇ ਟੀਆਰਐਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ। ਓਡੀਸ਼ਾ ਦੀ ਧਾਮਨਗਰ ਸੀਟ ਤੋਂ ਭਾਜਪਾ ਉਮੀਦਵਾਰ ਸੂਰਿਆਬੰਸ਼ੀ ਸੂਰਜ ਨੇ ਜਿੱਤ ਦਰਜ ਕੀਤੀ ਹੈ।
ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਸੱਤ ਸੀਟਾਂ ਲਈ 3 ਨਵੰਬਰ ਨੂੰ ਵੋਟਿੰਗ ਹੋਈ ਸੀ। ਜਨਿ੍ਹਾਂ ਵਧਿਾਨ ਸਭਾ ਹਲਕਆਿਂ ਚ ਜ਼ਮਿਨੀ ਚੋਣਾਂ ਹੋਈਆਂ ਸਨ, ਉਨ੍ਹਾਂ ਚ ਭਾਜਪਾ ਨੂੰ ਤਿੰਨ, ਕਾਂਗਰਸ ਨੂੰ ਦੋ ਅਤੇ ਸ਼ਿਵ ਸੈਨਾ ਤੇ ਰਾਸ਼ਟਰੀ ਜਨਤਾ ਦਲ ਦੇ ਹਿੱਸੇ ਇਕ-ਇਕ ਸੀਟ ਆਈ ਹੈ। ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਪੋਤੀ ਭਵਆਿ ਬਸਿ਼ਨੋਈ (ਆਦਮਪੁਰ ਸੀਟ) ਅਤੇ ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ (ਮੋਕਾਮਾ ਸੀਟ) ਉਨ੍ਹਾਂ ਦਿੱਗਜਜ ਉਮੀਦਵਾਰਾਂ ਚੋਂ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋਣਾ ਸੀ। ਦੋਵੇਂ ਆਗੂ ਆਪਣੀਆਂ-ਆਪਣੀਆਂ ਸੀਟਾਂ ਬਚਾਉਣ ਚ ਕਾਮਯਾਬ ਰਹੇ ਹਨ।