ਰਾਮ ਰਹੀਮ ਦੀ ਫੈਮਿਲੀ ID ‘ਚ ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਲਿਖਿਆ ਨਾਮ

Rajneet Kaur
2 Min Read

ਚੰਡੀਗੜ੍ਹ: ਹਨੀਪ੍ਰੀਤ ਰਾਮ ਰਹੀਮ ਦੇ ਬਹੁਤ ਨਜ਼ਦੀਕ ਮੰਨੀ ਜਾਂਦੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਮ ਰਹੀਮ ਨੇ ਆਪਣੀ ਫੈਮਿਲੀ ਆਈਡੀ ਵਿੱਚ ਨਾ ਤਾਂ ਆਪਣੀ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਹੈ ਅਤੇ ਨਾ ਹੀ ਆਪਣੀ ਮਾਂ ਨਸੀਬ ਕੌਰ ਦਾ, ਸਗੋਂ ਹਨੀਪ੍ਰੀਤ ਦਾ ਨਾਂ ਲਿਖਿਆ ਹੋਇਆ ਹੈ।

ਪਰਿਵਾਰਕ ID ‘ਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਇਸ ਆਈਡੀ ਦੇ ਜਨਤਕ ਹੋਣ ਨਾਲ ਰਾਮ ਰਹੀਮ ਤੇ ਪਰਿਵਾਰ ਵਿਚਾਲੇ ਵਧਦੀ ਦੂਰੀ ਦਾ ਕਾਰਨ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ।

ਹਰਿਆਣਾ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੇ ਆਪਣੀ ਫੈਮਿਲੀ ID ‘ਚ ਨਾ ਤਾਂ ਆਪਣੀ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਤੇ ਨਾ ਹੀ ਆਪਣੀ ਮਾਂ ਨਸੀਬ ਕੌਰ ਤੇ ਨਾ ਹੀ ਪਿਤਾ ਦਾ, ਪਰ ਹਨੀਪ੍ਰੀਤ ਦਾ ਨਾਂ ਦਰਜ ਹੈ। ਯੂਪੀ ਦੇ ਬਾਗਪਤ ਆਸ਼ਰਮ ‘ਚ ਰਹਿਣ ਦੌਰਾਨ ਬਣੀ ID ‘ਚ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਦੱਸਿਆ ਗਿਆ ਹੈ।

ਰਾਮ ਰਹੀਮ ਅਤੇ ਹਨੀਪ੍ਰੀਤ ਨੇ ਆਪਣੀ ਸਾਲਾਨਾ ਆਮਦਨ ਲੱਖਾਂ ਰੁਪਏ ਵਿੱਚ ਦਿਖਾਈ ਹੈ। ਇਸ ਪਰਿਵਾਰਕ ਆਈਡੀ ਵਿੱਚ ਰਾਮ ਰਹੀਮ ਦੀ ਉਮਰ 54 ਸਾਲ ਅਤੇ ਹਨੀਪ੍ਰੀਤ ਦੀ 41 ਸਾਲ ਹੈ। ਹਾਲਾਂਕਿ ਡੇਰਾ ਪ੍ਰਬੰਧਕ ਹਨੀਪ੍ਰੀਤ ਦੇ ਏਕਾਧਿਕਾਰ ਤੋਂ ਇਨਕਾਰ ਕਰਦੇ ਆ ਰਹੇ ਹਨ। ਹਨੀਪ੍ਰੀਤ ਦਾ ਅਸਲੀ ਨਾਂ ਪ੍ਰਿਅੰਕਾ ਤਨੇਜਾ ਹੈ ਅਤੇ ਉਹ ਫਤਿਹਾਬਾਦ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਡੇਰਾ ਸਮਰਥਕ ਵਿਸ਼ਵਾਸ ਗੁਪਤਾ ਨਾਲ ਹੋਇਆ ਸੀ ਪਰ ਵਿਵਾਦਾਂ ਤੋਂ ਬਾਅਦ ਵਿਸ਼ਵਾਸ ਨੇ ਹਨੀਪ੍ਰੀਤ ਤੋਂ ਤਲਾਕ ਲੈ ਲਿਆ ਸੀ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment