ਕੋਵਿਡ -19 ਦੇ ਖਾਤਮੇ ਲਈ ਵੈਕਸਿਨ ਤਿਆਰ ਕਰਨ ‘ਚ ਡਾ. ਖੁਰਾਣਾ ਦੀ ਖੋਜ ਦੀ ਅਹਿਮ ਭੂਮਿਕਾ

TeamGlobalPunjab
5 Min Read

ਸਾਇੰਸ ਸਿਟੀ ਵਲੋਂ ਨੋਬਲ ਪੁਰਸਕਾਰ ਵਿਜੇਤਾ ਡਾ. ਖੁਰਾਣਾ ਦਾ ਜਨਮ ਦਿਨ ਮਨਾਇਆ ਗਿਆ

ਚੰਡੀਗੜ੍ਹ, (ਅਵਤਾਰ ਸਿੰਘ): ਭਾਰਤ ਦੇ ਮਹਾਨ ਵਿਗਿਆਨੀ, ਨੋਬਲ ਪੁਰਸਕਾਰ ਜੇਤੂ ਡਾ. ਹਰਗੋਬਿੰਦ ਖੁਰਾਣਾ ਦੇ ਜਨਮ ਦਿਵਸ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕਰਵਾਇਆ ਗਿਆ। ਇਸ ਵੈੱਬਨਾਰ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਤੋਂ 300 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਐਸ.ਐਸ ਮਰਵਾਹਾ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਡਾ. ਹਰਗੋਬਿੰਦ ਖੁਰਾਣਾ ਪਹਿਲੇ ਵਿਗਿਆਨੀ ਸਨ, ਜਿਹਨਾਂ ਨੇ ਪ੍ਰੋਟੀਨ ਸੰਸਲੇਸ਼ਣ ਵਿਚ ਨਿਊਕਲੋਟਾਈਡ ਦੇ ਪ੍ਰਦਰਸ਼ਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਅਨੁਵੰਸ਼ਕਾ ਦੇ ਭੇਦਾਂ ਨੂੰ ਤੋੜਨ ਵਿਚ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਡਾ ਖੁਰਾਣਾ ਦੀ ਖੋਜ ਨਕਲੀ ਜੀਨ ਬਣਾਉਣ ਵਿਚ ਬਹੁਤ ਸਹਾਇਕ ਹੈ। ਇਸ ਤੋਂ ਇਲਾਵਾ ਜੈਵਿਕ ਰਸਾਇਣ ਤਕਨਾਲੌਜੀ ਅਤੇ ਪੋਲੀਮੇਅਰ ਚੇਨ ਰੀਐਕਸ਼ਨ ਦੀ ਖੋਜ ਵਿਚ ਵੀ ਡੀ.ਐਨ.ਏ ਦਾ ਅਹਿਮ ਰੋਲ ਹੈ।

ਇਸ ਮੌਕੇ ਸੈਂਟਰਲ ਯੂਨੀਵਰਸਿਟੀ, ਪੰਜਾਬ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਮੁੱਖੀ ਪ੍ਰੋਫ਼ੈਸਰ ਡਾ. ਫ਼ੀਲੈਕਸ ਬਾਸਟ ਨੇ ਡਾ. ਖੁਰਾਣਾ ਵਲੋਂ ਕੀਤੀ ਗਈ “ਰਿਬੋਨੁਕਲਿਕ ਐਸਿਡ (ਆਰ.ਐਨ.ੲੈ) ਦੀ ਖੋਜ ਦੀ ਕੋਵਿਡ-19 ਦੇ ਖਾਤਮੇ ਲਈ ਬਣਾਈ ਜਾ ਰਹੀ ਵੈਕਸਿਨ ‘ਚ ਮਹਹੱਤਾ” ਦੇ ਵਿਸ਼ੇ ‘ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਡਾ. ਖੁਰਾਣਾ ਵਲੋਂ ਤਿਆਰ ਵਲੋਂ ਤਿਆਰ ਭਾਸ਼ਾ ਦੇ ਨਾਲ ਹੀ ਆਰ.ਐਨ.ਏ ਅਤੇ ਡੀ.ਐਨ.ਏ ਅਣੂਆਂ ਦੇ ਗੁੰਝਲਦਾਰ ਭੇਦਾਂ ਨੂੰ ਖੋਲਿਆਂ ਗਿਆ ਹੈ। ਉਨ੍ਹਾ ਕਿਹਾ ਕਿ ਉਤਪੱਤੀ ਵਿਗਿਆਨ ਦੇ ਕੋਡਾ ਨੂੰ ਸਮਝਣ, ਕਰੋਨੋਵਾਇਰਸ ਦੇ ਅਧਿਐਨ ਅਤੇ ਵੈਕਸਿਨ ਤਿਆਰ ਕਰਨ ਦੀ ਸਾਰੀ ਪ੍ਰੀਕਿਆ ਡਾ. ਖੁਰਾਣਾ ਦੀ ਖੋਜ ‘ਤੇ ਹੀ ਅਧਾਰਤ ਹੈ। ਇਸ ਤੋਂ ਇਲਾਵਾ ਕੋਵਿਡ-19 ਦੇ ਖਾਤਮੇ ਲਈ ਮੋਡਰਨਾਂ ਐਮ. ਆਰ.ਐਨ.ਏ ਅਤੇ ਪੀਫ਼ਾਈਜ਼ਰ ਬਾਇਓ ਟੈਕ ਐਮ. ਆਰ.ਐਨ.ਏ ਵਲੋਂ ਤਿਆਰ ਕੀਤੀ ਜਾ ਰਹੀ ਵੈਕਸਿਨ ਦੌਰਾਨ ਉਤਪੱਤੀ ਵਿਗਿਆਨ ਦੇ ਕੋਡਾ ਨੂੰ ਸਮਝਣ ਵਿਚ ਵੀ ਡਾ. ਖੁਰਾਣਾ ਦੀ ਖੋਜ ਦੀ ਅਹਿਮ ਭੂਮਿਕਾ ਦੇਖੀ ਗਈ ਹੈ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਨੌਜਵਾਨ ਵਿਗਿਆਨ ਐਵਾਰਡ ਨਾਲ ਸਨਾਮਨਤ ਹਿਮਾਲਿਆ ਬਾਇਓ ਰਿਸੌਰਸ ਤਕਨਾਲੌਜੀ ਇੰਸੀਟਿਚਊਟ ਪਾਲਮਪੁਰ ਦੀ ਵਿਗਿਆਨੀ ਡਾ. ਵੰਦਨਾ ਜਾਇਸਵਾਲ ਨੇ “ਡੀ ਐਨ.ੲੈ ਤੋਂ ਜੀਨੋਮ ਸੰਸਲੇਸ਼ਣ ਤੱਕ ਅਣੂ ਜੀਵ ਵਿਗਿਆਨ ਯਾਤਰਾ” ਵਿਸ਼ੇ ‘ਤੇ ਚਾਨਣਾ ਪਾਉਂਦਿਆ ਦੱਸਿਆ ਕਿ ਉਤਪਤੀ ਵਿਗਿਆਨ (ਜਿਨੈਟਿਕ ) ਕੋਡ ‘ਤੇ ਹੋਈ ਡਾ. ਖੁਰਾਣਾ ਦੀ ਖੋਜ ਨੇ ਅਣੂ (ਮੋਲੀਕਿਊਲਰ) ਅਤੇ ਉਤਪਤੀ ਦੀ ਵਿਗਿਆਨਕ ਵਿਧੀ (ਜੈਨੇਟਿਕ ਮੈਕਨਿਯਮ) ਪਿੱਛੇ ਕੰਮ ਕਰਦੇ ਦਿਲਚਪ ਗੁਣ ਲੱਭੇ ਹਨ। ਅਣੂ ਜੀਵ ਵਿਗਿਆਨ ਅਤੇ ਡੀ.ਐਨ.ੲੈ ਤਕਨਾਲੌਜੀ ਨੂੰ ਮਨੁੱਖੀ ਸਿਹਤ ਅਤੇ ਫ਼ਸਲਾਂ ਦੇ ਸੁਧਾਰ ਪ੍ਰੋਗਰਾਮਾਂ ਵਿਚ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੀ.ਆਰ.ਅਈ.ਐਸ ਪੀ.ਆਰ ( ਕਲਸਟਰਡ ਰੈਗੂਲਰਲੀ ਇੰਟਰਸਪੇਸਡ ਸ਼ਾਰਟ ਪੈਲਡਰੋਕਿਮ ਰੀਪਿਟਸ) ਵਲੋਂ ਤਿਆਰ ਨਵੀਨ ਜਨੈਟਿਕ ਸੰਦਾ ਨੂੰ ਖੇਤੀ ਸੁਧਾਰਾਂ ਦੇ ਪ੍ਰੋਗਰਾਮਾਂ ਵਿਚ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੋਨੋ ਦੇ ਟੈਸਟ ਵਿਚ ਡੀ.ਐਨ.ਏ ਤਕਨਾਲੌਜੀ ਦੀ ਵਰਤੋਂ ਕੀਤੀ ਜਾਂਦੀ ਹੈ।

- Advertisement -

ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਇਸ ਮੌਕੇ ਡਾ. ਖੁਰਾਣਾ ਦੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਨਕਸ਼ੇ ‘ਤੇ ਭਾਰਤ ਦਾ ਨਾਮ ਦਰਜ ਕਰਵਾਉਣ ਵਾਲੇ ਮਹਾਨ ਵਿਗਿਆਨੀ ‘ਤੇ ਪੂਰੇ ਭਾਰਤ ਨੂੰ ਮਾਣ ਹੈ। ਉਨ੍ਹਾਂ ਕਿ ਡਾ. ਖੁਰਾਣਾ ਨੇ ਅਨੁਵੰਸ਼ਕਾ ਭੇਦਾ ਨੂੰ ਖੋਲ੍ਹਦਿਆਂ ਪਹਿਲਾ ਨਕਲੀ ਜੀਨ ਤਿਆਰ ਕੀਤਾ ਗਿਆ ਸੀ। ਇਸ ਮਹਾਨ ਕਾਰਜ ਲਈ ਉਨ੍ਹਾਂ ਨੂੰ 1968 ਵਿਚ ਨੋਬਲ ਪ੍ਰਾਈਜ਼ ਨਾਲ ਨਿਵਾਜਿਆ ਗਿਆ ਸੀ।

ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਡਾ. ਖੁਰਾਣਾ ਨੇ ਆਪਣੀ ਜ਼ਿੰਦਗੀ 60 ਸਾਲ ਵਿਗਿਆਨ ਦੇ ਖੇਤਰ ਵਿਚ ਲਗਾਏ ਹਨ। ਉਨ੍ਹਾਂ ਨੇ ਆਪਣਾ ਜੀਵਨ ਰਾਏਪੁਰ (ਪੁਰਾਣੇ ਪੰਜਾਬ) ਤੋਂ ਸ਼ੁਰੂ ਕੀਤਾ ਅਤੇ ਜੀਨ ਦੀ ਖੋਜ਼ ਕਰਕੇ ਨੋਬਲ ਪੁਰਸਕਾਰ ਜਿੱਤਿਆ। ਡਾ. ਖੁਰਾਣਾ ਆਪਣੇ ਖੋਜ਼ ਕਾਰਜਾਂ ਸਦਕਾ ਵਿਗਿਆਨ ਦੇ ਖੇਤਰਾਂ ਵਿਚ ਇਕ ਮੋਢੀ ਵਿਗਿਆਨੀ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਰਸਾਇਣ ਅਤੇ ਜੀਵਨ ਦੇ ਖੇਤਰ 500 ਦੇ ਕਰੀਬ ਪੇਪਰ ਲਿਖੇ ਗਏ ਹਨ। ਉਨ੍ਹਾਂ ਦੀ ਮੁੱਢਲੀ ਸਿੱਖਿਆ ਰਸਾਇਣ ਵਿਗਿਆਨ ਵਿਚ ਸੀ ਪਰ ਬਾਅਦ ਰਸਾਇਣ ਵਿਗਿਆਨ ਨੂੰ ਲਾਗੂ ਕਰਦਿਆਂ ਜੀਵ ਵਿਗਿਆਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹੇ ਹਨ।

Share this Article
Leave a comment