ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਹੋਈ ਮੌਤ

Rajneet Kaur
1 Min Read

ਨਿਊਜ਼ੀਲੈਂਡ : ਵਿਦੇਸ਼ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ 30 ਸਾਲਾ ਨੌਜਵਾਨ ਦੀ ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦਾ ਰਹਿਣ ਵਾਲਾ ਸੀ।  ਸੌਰਵ ਸੈਣੀ ਸਾਲ 2013 ਚ ਨਿਊਜ਼ੀਲੈਂਡ ਗਿਆ ਸੀ। ਉਸਦਾ ਸਾਲ 2019 ਚ ਨਿਊਜ਼ੀਲੈਂਡ ਚ ਹੀ  ਵਿਆਹ ਹੋਇਆ ਸੀ।

ਪੀੜਤ ਪਰਿਵਾਰ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਕੰਮ ਕਰਦਿਆਂ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ ‘ਚ ਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਹਸਤਪਾਲ ‘ਚ ਭਰਤੀ ਕਰਵਾਇਆ ਗਿਆ ਸੀ। 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੌਰਵ ਦਾ ਸਸਕਾਰ ਨਿਊਜ਼ੀਲੈਂਡ ਚ ਹੀ ਕੀਤਾ ਜਾਵੇਗਾ।

ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸੌਰਵ ਦਾ ਇੱਕ 6 ਮਹੀਨਿਆਂ ਦਾ ਮਾਸੂਮ ਬੱਚਾ ਵੀ ਹੈ। ਪਰਿਵਾਰ ਨੇ ਉਧਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸਦੀ ਆਖਰੀ ਨਿਸ਼ਾਨੀ ਉਹ ਆਪਣੇ ਕੋਲ ਰੱਖ ਸਕਣ।

Share This Article
Leave a Comment