ਮੋਗਾ : ਇੱਥੋਂ ਦੇ ਪਿੰਡ ਜਲਾਲਾਬਾਦ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪੁਲਿਸ ਮੁਲਾਜ਼ਮ ਤੋਂ ਸਰਵਿਸ ਰਾਈਫਲ AK-47 ਖੋਹ ਕੇ ਫ਼ਰਾਰ ਹੋਣ ਦੀ ਘਟਨਾ ਵਾਪਰੀ ਹੈ। ਵਾਰਦਾਤ ਨੂੰ ਅੰਜਾਮ ਰਾਤ ਇੱਕ ਵਜੇ ਦੇ ਕਰੀਬ ਦਿੱਤਾ ਗਿਆ।
ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡ ਜਲਾਲਾਬਾਦ ਵਿਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਕੁਝ ਨੌਜਵਾਨ ਪੈਦਲ ਆ ਰਹੇ ਸਨ। ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਸ ਦੌਰਾਨ ਪੁਲਿਸ ਅਤੇ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ।
ਇਸ ਧੱਕਾਮੁੱਕੀ ਵਿਚਾਲੇ ਇੱਕ ਮੁਲਾਜ਼ਮ ਦੀ ਸਰਵਿਸ ਰਾਈਫਲ AK-47 ਹੇਠਾਂ ਡਿੱਗੀ। ਜਿਸ ਨੂੰ ਲੈ ਕੇ ਨੌਜਵਾਨ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ ਰਾਤ ਤੋਂ ਹੀ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ।