Breaking News

ਲੁਧਿਆਣਾ ’ਚ ਭਾਜਪਾ ਅਤੇ ਯੂਥ ਕਾਂਗਰਸੀਆਂ ’ਚ ਝੜਪ,ਚੱਲੇ ਇੱਟਾਂ ਰੋੜੇ

ਲੁਧਿਆਣਾ: ਨਗਰ ਸੁਧਾਰ ਟਰੱਸਟ ’ਚ ਜ਼ਮੀਨ ਨਿਲਾਮੀ ਦਾ ਮਾਮਲਾ ਹੁਣ ਜੰਗ ਦਾ ਅਖਾੜਾ ਬਣ ਚੁੱਕਿਆ ਹੈ। ਖੇਤੀਬਾੜੀ ਦੇ ਮੁੱਦੇ ਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਵਿੱਚ ਘੰਟਾ ਘਰ ਸਥਿਤ ਭਾਜਪਾ ਦਫਤਰ ਦੇ ਬਾਹਰ ਘਿਰਾਓ ਕੀਤਾ ਅਤੇ ਦਫਤਰ ਨੂੰ ਤਾਲਾ ਲਗਾਉਣ ਲਈ ਪਹੁੰਚ ਗਏ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ। ਮਾਹੌਲ ਨੂੰ ਵੇਖਦਿਆਂ ਅਤੇ ਸੁਰਖਿਆ ਦੇ ਮੱਦੇਨਜ਼ਰ ਸਥਾਨਿਕ ਪੁਲਿਸ ਵਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਬੈਰੀਕੇਟਿੰਗ ਕੀਤੀ ਗਈ। ਪਰ ਯੂਥ ਕਾਂਗਰਸ ਅਤੇ ਪੁਲਿਸ ਵਿਚਕਾਰ ਝੜਪ ਸ਼ੁਰੂ ਹੋ ਗਈ।

ਇਸ ਦੌਰਾਨ, ਟਾਫੀ, ਬਿਸਕੁਟ ਤੋਂ ਲੈ ਕੇ ਟਮਾਟਰ, ਜੁੱਤੇ, ਚੱਪਲਾਂ ਤੋਂ ਇਲਾਵਾ ਪੱਥਰ ਵੀ ਚੱਲੇ। ਵਰਕਰਾਂ ਨੂੰ ਖਦੇੜਨ ਦੇ ਲਈ ਪੁਲਿਸ ਨੂੰ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ।ਇਸ ਝੜਪ ਵਿਚ ਦੋਹਾਂ ਪੱਖਾਂ ਦੇ ਦਸ ਲੋਕ ਜ਼ਖ਼ਮੀ ਹੋ ਗਏ। ਦੋਵਾਂ ਪੱਖਾਂ ਦੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਇਕ ਦੂਜੇ ਨੂੰ ਲਲਕਾਰਦੇ ਰਹੇ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਰਕਰਾਂ ਨੂੰ ਸਮਝਾ ਬੁਝਾ ਕੇ ਵਾਪਸ ਭੇਜਿਆ।

ਯੂਥ ਕਾਂਗਰਸ ਨੇ ਸ਼ਨੀਵਾਰ ਨੂੰ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਨਤੀਜਨ ਮੌਜੂਦਾ ਰਾਜਨੀਤਕ ਹਾਲਾਤ ਨੂੰ ਦੇਖਦੇ ਹੋਏ ਪੁਲਿਸ ਨੇ ਘੰਟਾਘਰ ਸਥਿਤ ਭਾਜਪਾ ਦਫ਼ਤਰ ਦੀ ਤਿੰਨ ਲੇਅਰ ਦੀ ਸੁਰੱਖਿਆ ਵਿਵਸਥਾ ਕੀਤੀ।

ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਨੇ ਦੋਸ਼ ਲਗਾਏ ਕਿ ਉਹ ਸ਼ਾਂਤ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ, ਪਰ ਭਾਜਪਾ ਨੇ ਪਹਿਲਾਂ ਤੋਂ ਹੀ ਯੋਜਨਾ ਕਰ ਕੇ ਦਫ਼ਤਰ ਅੰਦਰ ਕਾਫ਼ੀ ਗਿਣਤੀ ਵਿੱਚ ਬੰਦੇ ਬੁਲਾਏ ਹੋਏ ਸਨ। ਜਦੋਂ ਉਹ ਪ੍ਰਦਰਸ਼ਨ ਕਰਨ ਲੱਗੇ ਤਾਂ ਉਥੋਂ ਪੱਥਰਬਾਜ਼ੀ ਸ਼ੁਰੂ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਵਰਕਰ ਫੱਟੜ ਹੋਏ ਹਨ। ਹਾਂਡਾ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਵਰਕਰ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚ ਸਾਹਿਲ ਬੱਸੀ ਦਾ ਸੀਐਮਸੀ ’ਚ ਇਲਾਜ ਚੱਲ ਰਿਹਾ ਹੈ। ਉਸ ਦੀ ਅੱਖ ’ਚ ਸੱਟ ਲੱਗੀ ਹੈ। ਜਦਕਿ ਚੇਤਨ ਥਾਪਰ ਦਾ ਮੋਢਾ ਫਰੈਕਚਰ ਹੋਇਆ ਹੈ। ਕਸ਼ਿਸ਼ ਮਹਿਤਾ ਦੇ ਨੱਕ, ਦੰਦ ਅਤੇ ਹੋਂਠ ’ਤੇ ਸੱਟ ਲੱਗੀ ਹੈ। ਇਸ ਦੇ ਇਲਾਵਾ ਕਮਲ ਦੇ ਮੱਥੇ ’ਤੇ ਸੱਟ ਹੈ।

ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਯੂਥ ਕਾਂਗਰਸੀ ਸ਼ਰਾਬ ਪਿਆ ਕੇ ਕੁਝ ਗੁੰਡਿਆਂ ਨੂੰ ਲਿਆਏ ਸਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਡੇ ਦਫ਼ਤਰ ਵੱਲ ਜੁੱਤੀ ਸੁੱਟੀ, ਫਿਰ ਟਮਾਟਰ ਸੁੱਟੇ ਗਏ। ਭਾਜਪਾ ਨੇ ਵੀ ਉਸੇ ਤਰ੍ਹਾਂ ਜਵਾਬ ਦਿੱਤਾ। ਇਸ ਤੋਂ ਬਾਅਦ ਯੂਥ ਕਾਂਗਰਸ ਨਾਲ ਆਏ ਕੁਝ ਗੁੰਡਿਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇੱਥੇ ਸਾਰੇ ਪਾਸੇ ਕੈਮਰੇ ਲੱਗੇ ਹੋਏ ਹਨ, ਪੁਲਿਸ ਮਾਮਲੇ ਦੀ ਜਾਂਚ ਕਰ ਸਕਦੀ ਹੈ।

ਏਡੀਸੀਪੀ ਡਾ. ਪਰੱਗਿਆ ਜੈਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ। ਜਾਂਚ ਦੇ ਬਾਅਦ ਅਰੋਪੀਆਂ ਦੇ ਖ਼ਿਲਾਫ਼ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਿਸ ਸਾਰੇ ਤੱਥ ਇਕੱਠੇ ਕਰ ਰਹੀ ਹੈ।

Check Also

ਵਿਜੀਲੈਂਸ ਨੇ ਜਾਅਲੀ ਦਸਤਾਵੇਜਾਂ ਸਹਾਰੇ ਬੈਂਕ ਕਰਜ਼ਾ ਲੈਣ ਦੇ ਕੇਸ ‘ਚ ਲੋੜੀਂਦੀਆਂ ਦੋ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ: ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਦੋ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ …

Leave a Reply

Your email address will not be published.