ਬਜ਼ੁਰਗ ਨੇ ਦਿਤਾ ਵਾਰਦਾਤ ਨੂੰ ਅੰਜਾਮ, ਪਤਾ ਪੁੱਛਣ ਬਹਾਨੇ ਵੜਿਆ ਘਰ, ਮੌਕੇ ‘ਤੇ ਫਰਾਰ

Global Team
2 Min Read

ਜਲੰਧਰ: ਜਲੰਧਰ ‘ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਰਾਮਾਮੰਡੀ ਦੇ ਨਿਊ ਅਰਜੁਨ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਸਾਬਕਾ ਕੌਂਸਲਰ ਦੇ ਘਰ ਦਾਖਲ ਹੋ ਕੇ ਇੱਕ ਔਰਤ ਦੀ ਸੋਨੇ ਦੀ ਚੇਨ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਇਹ ਘਟਨਾ ਸਾਬਕਾ ਕੌਂਸਲਰ ਨਿਰਮਲ ਸਿੰਘ ਉਰਫ਼ ਨਿੰਮਾ ਦੇ ਘਰ ਉਸ ਦੀ ਭਰਜਾਈ ਨਾਲ ਵਾਪਰੀ ਹੈ। ਸੀਸੀਟੀਵੀ ਵਿੱਚ ਮੁਲਜ਼ਮ ਘਰ ਵਿੱਚ ਦਾਖ਼ਲ ਹੋ ਕੇ ਸੋਨੇ ਦੀ ਚੇਨ ਖੋਹਦੇ ਨਜ਼ਰ ਆ ਰਹੇ ਹਨ। ਇਕ ਮੁਲਜ਼ਮ ਬਾਈਕ ‘ਤੇ ਬਾਹਰ ਖੜ੍ਹਾ ਸੀ ਅਤੇ ਦੂਜੇ ਲੁਟੇਰੇ ਨੇ ਘਰ ਦੇ ਅੰਦਰੋਂ ਪੀੜਤਾ ਕਮਲਜੀਤ ਕੌਰ ਦੀ ਸੋਨੇ ਦੀ ਚੇਨ ਚੋਰੀ ਕਰ ਲਈ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਸਾਬਕਾ ਕੌਂਸਲਰ ਨੇ ਰਾਮਾਮੰਡੀ ਥਾਣੇ ਵਿੱਚ ਇਸ ਸਾਰੀ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਮਲਜੀਤ ਕੌਰ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਇੱਕ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੀ ਸੀ। ਉਦੋਂ ਬਾਈਕ ਸਵਾਰ ਦੋ ਨੌਜਵਾਨ ਘਰ ਦੇ ਸਾਹਮਣੇ ਮੋਬਾਈਲ ਦੀ ਦੁਕਾਨ ਨੇੜੇ ਆ ਕੇ ਰੁਕ ਗਏ। ਕਮਲਜੀਤ ਸਬਜ਼ੀ ਲੈ ਕੇ ਵਾਪਿਸ ਘਰ ਚਲੀ ਗਈ। ਸੜਕ ਖਾਲੀ ਦੇਖ ਕੇ ਚੋਰ ਨੇ ਘਰ ਦਾ ਦਰਵਾਜ਼ਾ ਖੜਕਾਇਆ। ਕਮਲਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਬਜ਼ੁਰਗ ਖੜ੍ਹਾ ਕਿਸੇ ਦਾ ਪਤਾ ਪੁੱਛ ਰਿਹਾ ਸੀ। ਬਜ਼ੁਰਗ ਨੂੰ ਦੇਖ ਕੇ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ ਉਹ ਗੱਲਾਂ ਕਰਦਾ ਹੋਇਆ ਘਰ ਅੰਦਰ ਦਾਖਲ ਹੋਇਆ ਅਤੇ ਕਮਲਜੀਤ ਨੂੰ ਧੱਕਾ ਦੇ ਕੇ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment