ਈਰਾਨ ‘ਚ ਮਹਿਲਾ ਅਦਾਕਾਰਾ ਨੇ ਉਤਾਰਿਆ ਆਪਣਾ ਹਿਜਾਬ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur
2 Min Read

ਨਿਊਜ਼ ਡੈਸਕ: ਈਰਾਨ ਦੀ ਪੁਲਿਸ ਨੇ ਇੱਕ ਮਸ਼ਹੂਰ ਅਦਾਕਾਰਾ ਨੂੰ ਗ੍ਰਿਫਤਾਰ ਕੀਤਾ ਹੈ। ਅਭਿਨੇਤਰੀ ‘ਤੇ ਜਨਤਕ ਤੌਰ ‘ਤੇ ਉਸ ਦਾ ਹਿਜਾਬ ਉਤਾਰਨ ਦਾ ਦੋਸ਼ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਕਾਰਾ ਨੇ ਅਜਿਹਾ ਦੇਸ਼ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ‘ਚ ਕੀਤਾ ਹੈ। 52 ਸਾਲਾ ਫਿਲਮ ਸਟਾਰ ਨੇ ਆਪਣਾ ਹਿਜਾਬ ਉਤਾਰਦੇ ਹੋਏ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। 

ਅਭਿਨੇਤਰੀ ਨੇ ਪੋਸਟ ‘ਚ ਲਿਖਿਆ, ‘ਇਸ ਪਲ ਤੋਂ, ਮੇਰੇ ਨਾਲ ਜੋ ਵੀ ਹੁੰਦਾ ਹੈ, ਉਸ ਲਈ ਇਰਾਨ ਦੀ ਸਰਕਾਰ ਜ਼ਿੰਮੇਵਾਰ ਹੈ। ਹਮੇਸ਼ਾ ਦੀ ਤਰ੍ਹਾਂ ਮੈਂ ਆਪਣੇ ਆਖਰੀ ਸਾਹ ਤੱਕ ਈਰਾਨੀ ਲੋਕਾਂ ਦੇ ਨਾਲ ਹਾਂ। ਵੀਡੀਓ ‘ਚ  ਗਜਿਆਨੀ ਬਿਨਾਂ ਹਿਜਾਬ ਦੇ ਜਨਤਕ ਥਾਂ ‘ਤੇ ਖੜ੍ਹੀ ਹੈ ਅਤੇ ਫਿਰ ਉਹ ਆਪਣੇ ਵਾਲ ਬੰਨ੍ਹਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਹਫਤੇ ਗਜਿਆਨੀ ਨੇ ਵੀ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਈਰਾਨ ਸਰਕਾਰ ਇੱਕ ਬਾਲ ਕਾਤਲ ਹੈ ਜਿਸ ਨੇ 50 ਤੋਂ ਵੱਧ ਬੱਚਿਆਂ ਨੂੰ ਮਾਰਿਆ ਹੈ।

ਦਰਅਸਲ, ਈਰਾਨ ‘ਚ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ ਅਤੇ ਜਨਤਕ ਤੌਰ ‘ਤੇ ਹਿਜਾਬ ਉਤਾਰਨਾ ਅਪਰਾਧ ਮੰਨਿਆ ਜਾਂਦਾ ਹੈ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਹਜ਼ਾਰਾਂ ਔਰਤਾਂ ਨੇ ਰੋਸ ਵਜੋਂ ਅਜਿਹਾ ਕੀਤਾ ਹੈ। ਹਾਲਾਂਕਿ ਹੁਣ ਅਦਾਕਾਰਾ ਈਰਾਨ ਪੁਲਿਸ ਦੀ ਹਿਰਾਸਤ ਵਿੱਚ ਹੈ। ਹੁਣ ਤੱਕ ਪ੍ਰਦਰਸ਼ਨਾਂ ਵਿੱਚ ਸੈਂਕੜੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਈਰਾਨ ਤੋਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment