ਚੰਡੀਗੜ੍ਹ ‘ਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਦੇ ਮਸਲੇ ਨੂੰ ਲੈ ਕੇ ਭਖਿਆ ਵਿਵਾਦ! ਚੰਦੂਮਾਜਰਾ ਨੇ ਘੇਰੀ ਸਰਕਾਰ

Global Team
2 Min Read

ਚੰਡੀਗੜ੍ਹ : ਚੰਡੀਗੜ੍ਹ ਅੰਦਰ ਵੱਖਰੀ ਵਿਧਾਨ ਸਭਾ ਦਾ ਮੁੱਦਾ ਅੱਜ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ। ਜਿਹੜੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਿਆ ਸੀ ਭਾਵੇਂ ਉਸ ਦਾ ਸੰਤਾਪ ਪਹਿਲਾਂ ਹੀ ਪੰਜਾਬ ਭੋਗ ਚੁਕਿਆ ਹੈ ਅਤੇ ਚੰਡੀਗੜ੍ਹ ਨੂੰ ਆਪਣੇ ਅਧਿਕਾਰ ਖੇਤਰ ਤੋਂ ਗਵਾ ਚੁਕਿਆ ਹੈ ਪਰ ਹੁਣ ਹਾਲਾਤ ਇਹ ਹਨ ਕਿ ਹਰਿਆਣਾ ਵੱਲੋਂ ਵੀ ਵੱਖਰੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ‘ਚ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ। ਜੀ ਹਾਂ ਬੀਤੇ ਦਿਨੀਂ ਇਸ ਬਾਬਤ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਪੰਜਾਬ ਦੇ ਰਾਜਪਾਲ ਨੂੰ ਮਿਲਣ ਵੀ ਪਹੁੰਚੇ ਸਨ। ਇਸ ਮਸਲੇ ‘ਤੇ ਹੁਣ ਸਿਆਸੀ ਬਿਆਨਬਾਜੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਗਈ ਹੈ।

ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਇਸ ਤਰ੍ਹਾਂ ਵੱਖਰਾ ਰਾਗ ਅਲਾਪ ਕੇ ਕਲੇਸ਼ ਨਹੀਂ ਸ਼ੁਰੂ ਕਰਨਾ ਚਾਹੀਦਾ ਬਲਕਿ ਹਰਿਆਣਾ ਦੇ ਅਧਿਕਾਰ ਵਾਲੇ ਪੰਚਕੁਲਾ ਅੰਦਰ ਆਪਣੀ ਵਿਧਾਨ ਸਭਾ ਬਣਾ ਲੈਣੀ ਚਾਹੀਦੀ ਹੈ। ਚੰਦੂਮਾਜਰਾ ਦਾ ਕਹਿਣਾ ਹੈ ਕਿ ਦੋਵੇਂ ਸੂਬਿਆਂ ਦੇ ਚੰਗੇ ਸਬੰਧ ਹਨ ਅਤੇ ਆਪਸੀ ਸਾਂਝਾ ਹਨ ਪਰ ਇਸ ਤਰ੍ਹਾਂ ਦਾ ਰਾਗ ਅਲਾਪ ਕੇ ਹਰਿਆਣਾ ਐਵੇਂ ਹੀ ਵਿਵਾਦ ਸ਼ੁਰੂ ਕਰ ਰਿਹਾ ਹੈ।

ਚੰਦੂਮਾਜਰਾ ਦਾ ਕਹਿਣਾ ਹੈ ਕਿ ਜਿਸ ਫਾਰਮੂਲੇ ਤਹਿਤ ਹਰਿਆਣਾ ਪੰਜਾਬ ਦੀ ਵੰਡ ਹੋਈ ਹੈ ਉਸ ਤਹਿਤ ਚੰਡੀਗੜ੍ਹ ਪੰਜਾਬ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਹਿਮਤੀ ਤੋਂ ਬਿਨ੍ਹਾਂ ਹਰਿਆਣੇ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ ਲਈ ਜ਼ਮੀਨ ਦੇਣਾ ਪੰਜਾਬ ਨਾਲ ਨਾ ਇਨਸਾਫੀ ਹੋਵੇਗੀ,।

Share This Article
Leave a Comment