ਭਾਰ ਘਟਾਉਣ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੱਕ ਨੂੰ ਦੂਰ ਰੱਖਦੀ ਹੈ ਇਹ ਸਬਜੀ

TeamGlobalPunjab
2 Min Read

ਅੱਜ-ਕੱਲ੍ਹ ਜ਼ਿਆਦਾਤਰ ਸਬਜੀਆਂ ਹਰ ਮੌਸਮ ਵਿੱਚ ਮਿਲਦੀਆਂ ਹਨ ਇਨ੍ਹਾਂ ‘ਚੋਂ ਇੱਕ ਹੈ ਸ਼ਿਮਲਾ ਮਿਰਚ। ਵਿਟਾਮਿਨ ਸੀ ਨਾਲ ਭਰਪੂਰ ਇਹ ਮਿਰਚ ਵਿਟਾਮਿਨ ਏ ਅਤੇ ਬੀਟਾ-ਕੈਰੋਟੀਨ ਦਾ ਵੀ ਇੱਕ ਮੁੱਖ ਸੋਰਸ ਹੈ। ਸ਼ਿਮਲਾ ਮਿਰਚ ਇੱਕ ਅਜਿਹੀ ਸਬਜੀ ਹੈ, ਜਿਸਦਾ ਸੇਵਨ ਕਈ ਰੂਪ ਵਿੱਚ ਕੀਤਾ ਜਾਂਦਾ ਹੈ। ਲਾਲ, ਪੀਲੀ ਅਤੇ ਹਰੀ ਸ਼ਿਮਲਾ ਮਿਰਚ ਨਾਂ ਸਿਰਫ ਤੁਹਾਡੇ ਪਕਵਾਨ ਨੂੰ ਰੰਗ-ਬਰੰਗਾ ਬਣਾਉਂਦੀ ਹੈ।  ਇਸਦੇ ਸੇਵਨ ਨਾਲ ਤੁਸੀ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਚੁਸਤ ਅਤੇ ਤੰਦਰੁਸਤ ਬਣਾ ਕੇ ਰੱਖ ਸਕਦੇ ਹੋ।

ਫਲੇਵੋਨਾਇਡਸ ਹੋਣ ਕਾਰਨ ਸ਼ਿਮਲਾ ਮਿਰਚ ਤੁਹਾਨੂੰ ਕਈ ਤਰ੍ਹਾਂ ਦੇ ਦਿਲ ਦੇ ਰੋਗਾਂ ਤੋਂ ਦੂਰ ਰੱਖਦੀ ਹੈ। ਇਹ ਪੂਰੇ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਚੰਗੇ ਤਰੀਕੇ ਨਾਲ ਕਰਨ ‘ਚ ਸਹਾਇਕ ਹੋ ਸਕਦੀ ਹੈ, ਜਿਸ ਦੇ ਕਾਰਨ ਹਾਰਟ ਪੰਪਿੰਗ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਂਦੀ। ਸ਼ਿਮਲਾ ਮਿਰਚ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਸਹਾਇਕ ਹੈ ।

ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਸ਼ਿਮਲਾ ਮਿਰਚ ਮਦਦਗਾਰ ਹੋ ਸਕਦੀ ਹੈ। ਇਸ ਵਿੱਚ ਬਹੁਤ ਘੱਟ ਕੈਲਰੀ ਹੁੰਦੀ ਹੈ, ਜਿਸ ਕਾਰਨ ਇਸਦਾ ਸੇਵਨ ਕਰਨ ਨਾਲ ਭਾਰ ਵਧਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀ ਹੈ।  ਸ਼ਿਮਲਾ ਮਿਰਚ ਮੈਟਾਬਾਲੀਜ਼ਮ ਨੂੰ ਠੀਕ ਕਰਦੀ ਹੈ ਜਿਸ ਨਾਲ ਤੁਹਾਨੂੰ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।

ਸ਼ਿਮਲਾ ਮਿਰਚ ਇਮੀਊਨ ਸਿਸਟਮ ਨੂੰ ਬੂਸਟ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।  ਇਸ ਵਿੱਚ ਵਿਟਾਮਿਨ ਸੀ ਸਮਰੱਥ ਮਾਤਰਾ ਵਿੱਚ ਹੁੰਦਾ ਹੈ।  ਰੱਖਿਆ ਤੰਤਰ ਨੂੰ ਮਜਬੂਤ ਕਰਨ ਦੇ ਨਾਲ−ਨਾਲ ਇਹ ਦਿਮਾਗ ਲਈ ਫਾਇਦੇਮੰਦ ਹੋ ਸਕਦੀ ਹੈ ।  ਇਸ ਤੋਂ ਇਲਾਵਾ ਸਟਰੈਸ ਨੂੰ ਘੱਟ ਕਰਨ, ਅਸਥਮਾ ਅਤੇ ਕੈਂਸਰ ਵਰਗੀ ਬੀਮਾਰੀਆਂ ਵਿੱਚ ਵੀ ਲਾਭਕਾਰੀ ਹੋ ਸਕਦੀ ਹੈ।

Share This Article
Leave a Comment