ਸਰਦ ਰੁੱਤ ਆਉਣ ਨਾਲ ਮੁੜ ਵਧਣ ਲੱਗਿਆ ਕੋਰੋਨਾ ਵਾਇਰਸ ਦਾ ਪ੍ਰਸਾਰ, ਜਾਣੋ ਨਵੇਂ ਅੰਕੜੇ

TeamGlobalPunjab
2 Min Read

ਨਵੀਂ ਦਿੱਲੀ: ਕੁਝ ਮਹੀਨੇ ਪਹਿਲਾਂ ਕੋਰੋਨਾ ਦਾ ਪ੍ਰਸਾਰ ਘਟਣ ਤੋਂ ਬਾਅਦ ਜਿਵੇਂ ਹੀ ਹੁਣ ਦੇਸ਼ ਵਿੱਚ ਮੌਸਮ ਬਦਲਿਆ ਤਾਂ ਵਾਇਰਸ ਦੀ ਲਾਗ ਵੀ ਵੱਧਣ ਲੱਗੀ ਹੈ। ਜਿਸ ਤਹਿਤ ਪਿਛਲੇ 24 ਘੰਟਿਆਂ ‘ਚ 44,879 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 547 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਵੀ ਹੋਈ ਹੈ, ਜਦਕਿ 49,079 ਮਰੀਜ਼ ਠੀਕ ਹੋਏ ਹਨ।

ਭਾਰਤ ‘ਚ ਸਰਦ ਰੁੱਤ ਸ਼ੁਰੂ ਹੋਣ ਦੇ ਨਾਲ ਹੀ ਰੋਜ਼ਾਨਾ 50 ਹਜ਼ਾਰ ਦੇ ਲਗਭਗ ਨਵੇਂ ਕੇਸ ਆ ਰਹੇ ਹਨ। ਇਸ ਸਮੇਂ ਕੋਰੋਨਾ ਦੇ ਕੁੱਲ ਮਾਮਲੇ 87 ਲੱਖ 28 ਹਜ਼ਾਰ ਹੋ ਗਏ ਹਨ। ਜਦਕਿ ਇੱਕ ਲੱਖ 28 ਹਜ਼ਾਰ 668 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।

ਕੁੱਲ ਐਕਟਿਵ ਕੇਸਾਂ ਦੀ ਗਿਣਤੀ ਕਰੀਏ ਤਾਂ ਇਸ ਵਿੱਚ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ। ਐਕਟਿਵ ਕੇਸ ਘੱਟ ਕੇ 5 ਲੱਖ ਤੋਂ ਵੀ ਘੰਟ ਹੋ ਗਏ ਹਨ। ਪਿਛਲੇ 24 ਘੰਟਿਆਂ ‘ਚ ਐਕਟਿਵ ਕੇਸਾਂ ਦੀ ਗਿਣਤੀ ‘ਚ 4747 ਦੀ ਗਿਰਾਵਟ ਆਈ ਹੈ। ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਰੀਜ਼ 81 ਲੱਖ 15 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ ਅੰਦਰ ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ‘ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ, ਮੌਤਾਂ ਦੀ ਦਰ ਅਤੇ ਰਿਕਵਰੀ ਰੇਟ ਦਾ ਪ੍ਰਤੀਸ਼ਤ ਸਭ ਤੋਂ ਵੱਧ ਹੈ। ਸਭ ਤੋਂ ਵੱਧ ਕੋਰੋਨਾ ਦੇ ਕੇਸ ਵਾਲਾ ਭਾਰਤ ਦੁਨੀਆਂ ਦਾ ਦੂਸਰਾ ਦੇਸ਼ ਹੈ।

- Advertisement -
Share this Article
Leave a comment