ਮੈਂ ਬੁੱਢਾ ਨਹੀਂ ਹੋਇਆ, ਅਜੇ ਵੀ ਕੁਝ ਲੋਕਾਂ ਨੂੰ ਸਿੱਧਾ ਕਰ ਸਕਦਾ ਹਾਂ: ਸ਼ਰਦ ਪਵਾਰ

Rajneet Kaur
2 Min Read

ਨਿਊਜ਼ ਡੈਸਕ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਇਕ ਵਾਰ ਫਿਰ ਉਨ੍ਹਾਂ ਦੀ ਉਮਰ ‘ਤੇ ਤਾਅਨੇ ਮਾਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜੇ ਬੁੱਢੇ ਨਹੀਂ ਹੋਏ, ਉਨ੍ਹਾਂ ਕੋਲ ਅਜੇ ਵੀ ਕੁਝ ਲੋਕਾਂ ਨੂੰ ਸਿੱਧਾ ਕਰਨ ਦੀ ਤਾਕਤ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਭਤੀਜੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਨਾਂ ਲਏ ਬਿਨਾਂ ਜਵਾਬ ਦਿੱਤਾ ਹੈ। ਏਕਨਾਥ ਸ਼ਿੰਦੇ ਸਰਕਾਰ ‘ਚ ਸ਼ਾਮਲ ਹੋਣ ਸਮੇਂ ਅਜੀਤ ਪਵਾਰ ਨੇ ਉਮਰ ਨੂੰ ਲੈ ਕੇ ਸ਼ਰਦ ਪਵਾਰ ‘ਤੇ ਬਿਆਨ ਦਿੱਤਾ ਸੀ।

ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਬੁੱਢੇ ਨਹੀਂ ਹੋਏ ਹਨ ਅਤੇ ਅਜੇ ਵੀ ‘ਕੁਝ ਲੋਕਾਂ ਨੂੰ ਸਿੱਧਾ’ ਕਰਨ ਦੀ ਸ਼ਕਤੀ ਰੱਖਦੇ ਹਨ। ਪੁਣੇ ਦੀ ਹਵੇਲੀ ਤਹਿਸੀਲ ਦੇ ਚਾਰਕੋਲੀ ‘ਚ ਬੈਲਗੱਡੀ ਦੌੜ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪਵਾਰ ਨੇ ਕਿਹਾ, ‘ਮੈਨੂੰ ਤੁਹਾਡੇ ਨਾਲ ਸ਼ਿਕਾਇਤ ਹੈ।

ਤੁਸੀਂ ਸਾਰੇ ਆਪਣੇ ਭਾਸ਼ਣਾਂ ਵਿਚ ਇਸ ਗੱਲ ‘ਤੇ ਜ਼ੋਰ ਦਿੰਦੇ ਰਹਿੰਦੇ ਹੋ ਕਿ ਮੈਂ 83 ਸਾਲਾਂ ਦਾ ਹਾਂ, ਮੈਂ 84 ਸਾਲਾਂ ਦਾ ਹਾਂ। ਤੁਸੀਂ ਕੀ ਦੇਖਿਆ ਹੈ? ਮੈਂ ਬੁੱਢਾ ਨਹੀਂ ਹੋਇਆ। ਮੇਰੇ ਕੋਲ ਕੁਝ ਲੋਕਾਂ ਨੂੰ ਸਿੱਧਾ ਕਰਨ ਦੀ ਸ਼ਕਤੀ ਹੈ। ਕਿਰਪਾ ਕਰਕੇ ਚਿੰਤਾ ਨਾ ਕਰੋ।’ ਦਸ ਦਈਏ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਇਸ ਸਾਲ 2 ਜੁਲਾਈ ਨੂੰ ਅਜੀਤ ਪਵਾਰ ਅਤੇ ਅੱਠ ਵਿਧਾਇਕਾਂ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੰਡੀ ਗਈ ਸੀ। ਮਹਾਰਾਸ਼ਟਰ ਸਰਕਾਰ ਵਿਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਅਜੀਤ ਪਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਚਾਚਾ ਬੁੱਢੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਅਗਲੀ ਪੀੜ੍ਹੀ ਲਈ ਪਾਰਟੀ ਦੀ ਕਮਾਨ ਸੰਭਾਲਣ ਦਾ ਰਸਤਾ ਬਣਾਉਣਾ ਚਾਹੀਦਾ ਹੈ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment