ਬਜ਼ੁਰਗ ਸੰਭਾਲ ਕੇਂਦਰਾਂ ‘ਚ ਕੰਮ ਕਰਨ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰੇਗਾ ਕਿਊਬਿਕ

TeamGlobalPunjab
1 Min Read

ਮਾਂਟਰੀਅਲ: ਕੈਨੇਡਾ ਦੇ ਕਿਊਬਿਕ ਸੂਬੇ ‘ਚ ਬਜ਼ੁਰਗ ਸੰਭਾਲ ਕੇਂਦਰਾਂ ‘ਚ ਕੰਮ ਕਰਨ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰੀਮੀਅਰ ਫ਼ਰਾਂਸਵਾ ਲੀਗੋਲਟ ਨੇ ਕਿਹਾ ਕਿ ਮਹਾਂਮਾਰੀ ਦੇ ਬਾਵਜੂਦ ਬਜ਼ੁਰਗਾਂ ਦੀ ਸੇਵਾ ਸੰਭਾਲ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕਰਨ ਦਾ ਸਮਾਂ ਆ ਗਿਆ ਹੈ।

ਦੱਸ ਦੇਈਏ ਕਿ ਅਮਰੀਕਾ ਵਿਚ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਹੋਣ ਅਤੇ ਕਈ ਮੁਲਕਾਂ ਦੇ ਨਾਗਰਿਕਾਂ ਨੂੰ ਮਿਲਿਆ ਸ਼ਰਨਾਰਥੀ ਦਾ ਦਰਜਾ ਖ਼ਤਮ ਕੀਤੇ ਜਾਣ ਕਾਰਨ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੇ ਨਾਜਾਇਜ਼ ਤਰੀਕੇ ਨਾਲ ਕਿਊਬਿਕ ਵਿਚ ਦਾਖ਼ਲ ਹੁੰਦਿਆਂ ਪਨਾਹ ਦੀ ਮੰਗ ਕੀਤੀ ਸੀ। ਪ੍ਰੀਮੀਅਰ ਨੇ ਆਪਣੇ ਇਮੀਗ੍ਰੇਸ਼ਨ ਮੰਤਰੀ ਨੂੰ ਹਦਾਇਤ ਦਿੱਤੀ ਕਿ ਅਜਿਹੇ ਮਾਮਲਿਆਂ ਵੱਲ ਖ਼ਾਸ ਧਿਆਨ ਦਿਤਾ ਜਾਵੇ।

ਪ੍ਰੀਮੀਅਰ ਫ਼ਰਾਂਸਵਾ ਲੀਗ ਦੇ ਤਾਜ਼ਾ ਐਲਾਨ ਤੋਂ ਬਾਅਦ ਸਭ ਹੈਰਾਨ ਹਨ ਕਿਉਂਕਿ ਪਹਿਲਾਂ ਉਨ੍ਹਾਂ ਨੇ ਇਸ ਵਿਚਾਰ ਨੂੰ ਰੱਦ ਕਰ ਦਿਤਾ ਸੀ ਤੇ ਕਿਉਬਿਕ ਵਿਚ ਆਪਣੀ ਸਰਕਾਰ ਬਣਨ ਤੋੰ ਬਾਅਦ ਉਨ੍ਹਾਂ ਨੇ ਪ੍ਰਵਾਸੀਆਂ ਦੇ ਆਮਦ ਵਿਚ ਕਟੌਤੀ ਕਰ ਦਿਤੀ ਸੀ। ਪ੍ਰੀਮੀਅਰ ਨੇ ਕਿਹਾ ਕਿ ਇਸ ਮੁੱਦੇ ‘ਤੇ ਫੈਡਰਲ ਸਰਕਾਰ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਕਿਉਂਕਿ ਮੁਲਕ ਵਿਚ ਪਨਾਹ ਮੰਗਣ ਵਾਲਿਆਂ ਦਾ ਮੁੱਦਾ ਉਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।

Share this Article
Leave a comment