ਵੈਰੀਕੋਜ ਨੂੰ ਨਜ਼ਰਅੰਦਾਜ ਕਰਨਾ ਲੱਤਾਂ ਲਈ ਖਤਰਨਾਕ: ਡਾ. ਜਿੰਦਲ

TeamGlobalPunjab
3 Min Read

ਚੰਡੀਗੜ੍ਹ: ਵੈਰੀਕੋਜ਼ ਵੇਨਜ਼ ਅਤੇ ਨਾੜੀਆਂ ਦੀ ਸੋਜਿਸ਼ ਤੇ ਦਰਦ ਦੀ ਮੁਸ਼ਕਲ ਵਾਲਵ ਦੀ ਖਰਾਬੀ ਕਾਰਨ ਹੁੰਦੀ ਹੈ, ਜਿਸ ਨਾਲ ਖੂਨ ਦਾ ਵਹਾਅ ਗਲਤ ਦਿਸ਼ਾ ਵਿਚ ਹੋ ਜਾਂਦਾ ਹੈ। ਫੋਰਟਿਸ ਹਸਪਤਾਲ ਮੋਹਾਲੀ ਦੇ ਵੈਸਕੁਲਰ ਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਨੇ ਦੱਸਿਆ ਕਿ ਇਸ ਬੀਮਾਰੀ ਵਿਚ ਲੱਤਾਂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਰੰਗ ਨੀਲਾ ਜਾਂ ਗੁਲਾਬੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਦਾ ਇਲਾਜ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਣਾ ਚਾਹੀਦਾ ਹੈ। ਇਲਾਜ ਨਾ ਕਰਵਾਉਣ ਤੇ ਇਸ ਵਿਚ ਦਰਦਨਾਕ ਨਾਸੂਰ ਬਣ ਜਾਂਦੇ ਹਨ।

ਡਾ. ਜਿੰਦਲ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਅੰਮ੍ਰਿਤਸਰ ਤੋਂ 57 ਸਾਲਾ ਮਰੀਜ਼ ਐਨ ਗੁਪਤਾ ਦਾ ਇਲਾਜ ਕੀਤਾ, ਜਿਸ ਦੀ ਸੱਜੀ ਲੱਤ ਵਿਚ ਵੈਰੀਕੋਜ ਵੈਨਜ ਦੀ ਸਮੱਸਿਆ ਸੀ ਅਤੇ ਦਰਦ ਨਾਲ ਉਸ ਦਾ ਬੁਰਾ ਹਾਲ ਸੀ। ਬੀਮਾਰੀ ਕਾਰਨ ਉਸ ਦੀ ਲੱਤ ਦੀ ਚਮੜੀ ਕਾਲੀ ਹੋਣੀ ਸ਼ੁਰੂ ਹੋ ਗਈ ਸੀ। ਡਾ. ਜਿੰਦਲ ਨੇ ਦੱਸਿਆ ਕਿ ਡੌਪਲਰ ਅਲਟਰਾਸਾਉਂਡ ਟੈਸਟ ਤੋਂ ਪਤਾ ਲਗਾ ਕਿ ਮਰੀਜ਼ ਦੇ ਵਾਲਵਜ ਵਿਚ ਖਰਾਬੀ ਹੈ। ਉਨ੍ਹਾਂ ਨੇ ਲੇਜ਼ਰ ਤਕਨੀਕ ਨਾਲ ਮਰੀਜ਼ ਦੀ ਖਰਾਬ ਲੱਤ ਦਾ ਇਲਾਜ ਕੀਤਾ। ਛੇਤੀ ਠੀਕ ਹੋਣ ਸਕਦਾ ਮਰੀਜ਼ ਨੂੰ ਉਸੇ ਦਿਨ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਉਹ ਬਿਲਕੁਲ ਠੀਕ ਠਾਕ ਹੈ ਅਤੇ ਆਮ ਜੀਵਨ ਵਿਚ ਚੱਲ ਫਿਰ ਰਿਹਾ ਹੈ ਤੇ ਉਸ ਨੂੰ ਕੋਈ ਤਕਲੀਫ ਨਹੀਂ ਹੈ।

ਡਾ. ਜਿੰਦਲ ਨੇ ਦੱਸਿਆ ਕਿ ਇਹ ਬੀਮਾਰੀ ਸ਼ਰੀਰ ਦੇ ਨਾੜੀ ਤੰਤਰ ਵਿਚ ਖਰਾਬੀ ਦਾ ਸੰਕੇਤ ਹੈ। ਇਸ ਦੇ ਇਲਾਜ ਲਈ ਤੁਰੰਤ ਵੈਸਕੁਲਰ ਸਰਜਰੀ ਮਾਹਿਰ ਨੂੰ ਵਿਖਾਉਣ ਦੀ ਜਰੂਰਤ ਹੁੰਦੀ ਹੈ। ਉਨਾਂ ਦੱਸਿਆ ਕਿ ਵੈਰੀਕੋਜ਼ ਲੱਤ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ। ਇਸ ਬੀਮਾਰੀ ਦੇ ਲੱਛਣਾਂ ਬਾਰੇ ਦਸਦਿਆਂ ਡਾ. ਜਿੰਦਲ ਨੇ ਕਿਹਾ ਕਿ ਸ਼ੁਰੂ ਵਿਚ ਇਸ ਨਾਲ ਲੱਤ ਉਪਰ ਖਾਰਿਸ਼ ਅਤੇ ਭਾਰੀਪਣ ਮਹਿਸੂਸ ਹੰੁਦਾ ਹੈ। ਉਨਾਂ ਕਿਹਾ ਕਿ ਕਈ ਕੇਸਾਂ ਵਿਚ ਗਿੱਟੇ ਦੇ ਉਪਰ ਹਿੱਸੇ ’ਚ ਜਕੜਨ ਹੋ ਜਾਂਦੀ ਹੈ ਅਤੇ ਚਮੜੀ ਕਠੋਰ ਹੋ ਜਾਂਦੀ ਹੈ। ਕਈ ਵਾਰ ਪਰਿਵਾਰਿਕ ਇਤਿਹਾਸ ਕਰ ਕੇ ਵੀ ਵੈਰੀਕੋਜ ਪੀੜੀ ਦਰ ਪੀੜੀ ਚਲਦਾ ਹੈ। ਫੋਰਟਿਸ ਹਸਪਤਾਲ ਵੱਲੋਂ ਕੀਤੇ ਗਏ ਇਲਾਜ ’ਤੇ ਡਾ. ਰਾਵੁਲ ਜਿੰਦਲ ਦਾ ਧੰਨਵਾਦ ਕਰਦਿਆਂ ਬੀਮਾਰੀ ਤੋਂ ਨਿਜਾਤ ਪਾ ਚੁੱਕੇ ਐਨ ਗੁਪਤਾ ਨੇ ਕਿਹਾ ਕਿ ਉਹ ਹੁਣ ਬਿਲਕੁਲ ਤੰਦਰੁਸਤ ਮਹਿਸੂਸ ਕਰਦੇ ਹਨ।

Share this Article
Leave a comment