ਨਿਊਜ਼ ਡੈਸਕ – ਅੱਜਕਲ ਸਿਰਫ ਵੱਡੇ ਬਜ਼ੁਰਗ ਹੀ ਨਹੀਂ ਬੱਚੇ ਵੀ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਮਾਪਿਆਂ ਲਈ ਚੁਣੌਤੀ ਭਰਿਆ ਕੰਮ ਹੈ। ਮਾਨਸਿਕ ਸਮੱਸਿਆਵਾਂ ਦੇ ਲੱਛਣਾਂ ਨੂੰ ਪਛਾਣਨ ਲਈ ਕਈ ਮਹੀਨੇ ਲੱਗ ਜਾਂਦੇ ਹਨ। ਕੁਝ ਮਾਪੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਇਸ ਲਈ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਨੂੰ ‘ਪਾਗਲ’ ਕਿਹਾ ਜਾਣ ਲੱਗ ਜਾਵੇਗਾ।
ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਬੱਚੇ ਨੂੰ ਮਾਨਸਿਕ ਬਿਮਾਰੀ ਹੈ, ਤਾਂ ਪ੍ਰੋਫੈਸ਼ਨਲ ਦੀ ਮਦਦ ਲੈਣੀ ਉਚਿਤ ਹੋਵੇਗੀ। ਸਰੀਰਕ ਤੇ ਮਨੋਵਿਗਿਆਨਕ ਵਿਕਾਸ ਲਈ ਬੱਚਿਆਂ ਨੂੰ ਗੈਰ-ਅਨੁਕੂਲ ਵਾਤਾਵਰਣ ਤੋਂ ਬਚਾਉਣਾ ਜ਼ਰੂਰੀ ਹੈ। ਸਰੀਰਕ ਤੇ ਸਮਾਜਿਕ ਤਬਦੀਲੀਆਂ, ਆਰਥਿਕ ਚੁਣੌਤੀਆਂ, ਦੁਰਵਿਵਹਾਰ ਬੱਚਿਆਂ ਦੀ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਤਣਾਅ, ਵਧੇਰੇ ਆਜ਼ਾਦੀ ਤੋਂ ਇਲਾਵਾ, ਹਾਣੀਆਂ ਦੇ ਨਾਲ ਮੇਲ ਮਿਲਾਪ ਕਰਨ ਦੀ ਇੱਛਾ, ਜਿਨਸੀ ਰੁਚੀ ਤੇ ਤਕਨੀਕੀ ਸਹੂਲਤ ਮਾਨਸਿਕ ਸਮੱਸਿਆਵਾਂ ਨੂੰ ਵਧਾਉਂਦੀ ਹੈ।
ਅੰਕੜਿਆਂ ਅਨੁਸਾਰ ਲਗਭਗ 20-30 ਪ੍ਰਤੀਸ਼ਤ ਮਾਸੂਮ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਟੀਨ ਏਜ ‘ਚ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਇੱਕ ਆਮ ਘਟਨਾ ਹੈ। ਇਸ ਲਈ ਪ੍ਰੋਫੈਸ਼ਨਲ ਨੂੰ ਜਲਦੀ ਤੋਂ ਜਲਦੀ ਮਿਲਿਆ ਜਾਣਾ ਚਾਹੀਦਾ ਹੈ।
ਬੱਚਿਆਂ ਦਾ ਦੋਸਤਾਂ ਨਾਲ ਗੱਲ ਕਰਨਾ ਜ਼ਰੂਰੀ ਹੈ। ਬੱਚਿਆਂ ਨਾਲ ਸਮਾਂ ਬਿਤਾਉਣਾ ਤੇ ਉਹਨਾਂ ਨਾਲ ਹੱਸਣਾ ਖੇਡਣਾ ਵੀ ਬਹੁਤ ਜਰੂਰੀ ਹੈ। ਬੱਚਿਆਂ ਨੂੰ ਪੱਖਪਾਤ ਤੋਂ ਪ੍ਰਹੇਜ਼ ਵਾਲੀਆਂ ਗੱਲਾਂ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਜੇ ਮਾਪੇ ਕੌਂਸਲਰ ਤੋਂ ਮਦਦ ਲੈਣ ਲਈ ਝਿਜਕਦੇ ਹਨ, ਤਾਂ ਉਹ ਆਨਲਾਈਨ ਡਾਕਚਰ ਦੀ ਸਲਾਹ ਲੈ ਸਕਦੇ ਹਨ।