ਕਿਸਾਨਾਂ ਦੀ ਵਧੀ ਪਰੇਸ਼ਾਨੀ, IFFCO ਨੇ ਖਾਦਾਂ ਦੀ ਕੀਮਤ ‘ਚ ਕੀਤਾ ਭਾਰੀ ਵਾਧਾ

TeamGlobalPunjab
1 Min Read

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਫਕੋ ਨੇ ਖਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਕੰਟਰੋਲ ਵਾਲੇ ਯੂਰੀਏ ਨੂੰ ਛੱਡ ਕੇ ਹੋਰ ਖ਼ਾਦਾਂ ਦੀ ਕੀਮਤ 45 ਤੋਂ 58 ਫ਼ੀਸਦੀ ਤੱਕ ਵਧਾ ਦਿੱਤੀ ਗਈ ਹੈ। ਡੀ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਦੀ ਕੀਮਤ 58 ਫ਼ੀਸਦੀ ਵਧਾ ਕੇ 1,900 ਰੁਪਏ ਪ੍ਰਤੀ 50 ਕਿਲੋ ਬੋਰੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 1,200 ਰੁਪਏ ਸੀ।

ਯੂਰੀਏ ਤੋਂ ਬਾਅਦ ਡੀਏਪੀ. ਭਾਰਤ ਵਿਚ ਸਭ ਤੋਂ ਵੱਧ ਖ਼ਪਤ ਕੀਤੀ ਜਾਣ ਵਾਲੀ ਖਾਦ ਹੈ। ਇਫਕੋ ਨੇ ਵੱਖ-ਵੱਖ ਐੱਨ. ਪੀ. ਕੇ. ਐੱਸ. (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ) ਖਾਦਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਵੱਡਾ ਕੀਤਾ ਹੈ। ਐੱਨ. ਪੀ. ਕੇ.-1 (10:26:26 ਅਨੁਪਾਤ) ਖਾਦ ਦੀ ਬੋਰੀ ਹੁਣ 1,775 ਰੁਪਏ ਵਿਚ ਮਿਲੇਗੀ, ਜੋ ਹੁਣ ਤੱਕ 1,175 ਰੁਪਏ ਦੀ ਸੀ।

ਉੱਥੇ ਹੀ, ਐੱਨ. ਪੀ. ਕੇ.-2 (12:32:16 ਅਨੁਪਾਤ) ਦੀ ਕੀਮਤ 1,185 ਰੁਪਏ ਤੋਂ ਵਧਾ ਕੇ 1,800 ਰੁਪਏ ਕਰ ਦਿੱਤੀ ਗਈ ਹੈ। ਐੱਨ. ਪੀ. (20-20-0-13 ਅਨੁਪਾਤ) 925 ਰੁਪਏ ਤੋਂ ਵਧਾ ਕੇ 1,350 ਰੁਪਏ ਪ੍ਰਤੀ ਬੋਰੀ ਕਰ ਦਿੱਤੀ ਗਈ ਹੈ।

Share this Article
Leave a comment