ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਤੇ ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਦਾ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਲੰਮੀ ਬੀਮਾਰੀ ਤੋਂ ਪੀੜਤ ਸਨ ਅਤੇ ਸੋਮਵਾਰ ਨੂੰ ਉਨ੍ਹਾਂ ਨੇ 86 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਦੱਸ ਦਈਏ ਕਿ ਇਫ਼ਕੋ ਦੁਨੀਆਂ ਦਾ ਪਹਿਲਾ ਸਭ ਤੋਂ ਵੱਡਾ ਸਹਿਕਾਰੀ ਖੇਤਰ ਵਾਲਾ ਅਦਾਰਾ ਮੰਨਿਆ ਜਾਂਦਾ ਹੈ, ਜੋ ਖੇਤੀ ਵਾਸਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਬਣਾਉਣਾ ਹੈ। ਬਲਵਿੰਦਰ ਸਿੰਘ ਨਕਈ ਇਫ਼ਕੋ ਤੋਂ ਇਲਾਵਾ ਦੇ ਕ੍ਰਿਭਕੋ, ਮਾਰਕਫੈੱਡ, ਐੱਨਸੀਯੂਆਈ ਸਮੇਤ ਹੋਰ ਸਹਿਕਾਰੀ ਖੇਤਰ ਦੇ ਅਦਾਰਿਆਂ ਵਿਚ ਮੋਹਰੀ ਅਹੁਦਿਆਂ ਉੱਪਰ ਬਿਰਾਜਮਾਨ ਰਹੇ ਹਨ।
ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨੱਕਈ ਦੇ ਮੌਤ ‘ਤੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
Saddened to learn about the passing away of a veteran co-operator and the Chairman IFFCO, Sardar Balvinder Singh Nakai Ji. He was active in the cooperative sector for the last three decades. My deepest condolences to his bereaved family. Om Shanti Shanti Shanti
— Amit Shah (@AmitShah) October 11, 2021