ਜੇਕਰ ਦਿਖਣਾ ਹੈ ਸਭ ਤੋਂ ਖੂਬਸੂਰਤ ਤਾਂ ਆਪਣੇ ਘਰ ‘ਚ ਹੀ ਬਣਾਓ ਖੀਰੇ ਦਾ ਫੇਸ ਪੈਕ

TeamGlobalPunjab
4 Min Read

ਨਿਊਜ਼ ਡੈਸਕ : ਖੀਰੇ ਦਾ ਸੇਵਨ ਸਾਡੀ ਸਿਹਤ ਲਈ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਖੀਰੇ ‘ਚ ਐਂਟੀ-ਇਨਫਲੇਮੇਟਰੀ ਗੁਣ ਹੋਣ ਦੇ ਨਾਲ-ਨਾਲ ਬਹੁਤ ਸਾਰੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਖੀਰਾ ਵਿਟਾਮਿਨ-ਸੀ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਖੀਰੇ ਦਾ ਉਪਯੋਗ ਬੇਹਤਰੀਨ ਫੇਸ ਪੈਕ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।

ਖੀਰੇ ਨਾਲ ਸਕਿਨ ਨੂੰ ਹੋਣ ਵਾਲੇ ਫਾਇਦੇ

ਖੀਰੇ ਵਿੱਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਖੀਰਾ ਸਕਿਨ ਨੂੰ ਕਈ ਤਰੀਕਿਆਂ ਨਾਲਲਾਭ ਪਹੁੰਚਾ ਸਕਦਾ ਹੈ। ਚਿਹਰੇ ‘ਤੇ ਖੀਰਾ ਲਗਾਉਣ ਨਾਲ ਸੋਜਸ਼, ਪਫੀਨੇਸ, ਮੁਹਾਸੇ ਨੂੰ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦਾ ਹੈ। ਖੀਰੇ ਵਿਚ 96% ਪਾਣੀ ਹੁੰਦਾ ਹੈ ਜੋ ਸਕਿਨ ਨੂੰ ਨਮੀ ਦੇਣ ‘ਚ ਮਦਦ ਕਰਦਾ ਹੈ।

खीरे का फेसपैक लगाकर पाइए ग्लोइंग और ...

- Advertisement -

ਖੀਰੇ ਦਾ ਫੇਸ ਮਾਸਕ ਪੈਕ

ਜੇ ਤੁਸੀਂ ਬਹੁਤ ਹੀ ਥੋੜੇ ਸਮੇਂ ਵਿਚ ਆਪਣੀ ਸਕਿਨ ‘ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ‘ਤੇ ਇਸ ਫੇਸ ਮਾਸਕ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਛਿੱਲ ਲਓ। ਹੁਣ ਇਸ ਨੂੰ ਫਿਲਟਰ ਕਰੋ ਅਤੇ ਇਸ ਵਿਚੋਂ ਰਸ ਕੱਢ ਲਓ। ਇਸ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰ ਲਓ। ਹੁਣ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਜਾਂ ਕੋਸੇ ਪਾਣੀ ਨਾਲ ਧੋ ਲਵੋ।

 ਖੁਸ਼ਕ ਸਕਿਨ ਲਈ ਖੀਰੇ ਦਾ ਫੇਸ ਪੈਕ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ ਦੇ ਨਾਲ-ਨਾਲ ਐਲੋਵੇਰਾ ਵੀ ਸਕਿਨ ਨੂੰ ਹਾਈਡਰੇਟ ਕਰਦਾ ਹੈ। ਖੀਰੇ ਦੇ ਰਸ ਦੋ ਚਮਚ ਐਲੋਵੇਰਾ ਜੈੱਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਇਹ ਫੇਸ ਮਾਸਕ ਲਗਾ ਕੇ ਚਿਹਰੇ ਦੀ ਹਲਕੀ-ਹਲਕੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।

खीरे की मदद से निखारें स्किन की रंगत ...

ਖੀਰੇ ਅਤੇ ਓਟਮੀਲ ਦਾ ਫੇਸ ਪੈਕ

- Advertisement -

ਇਹ ਮਾਸਕ ਮੁਹਾਂਸਿਆਂ ਵਾਲੀ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ। ਖੀਰੇ ਵਿਚ ਐਸਟ੍ਰਿੰਜੈਂਟ ਗੁਣ ਹੁੰਦੇ ਹਨ ਜਦੋਂ ਕਿ ਓਟਮੀਲ ਸਕਿਨ ਨਾਲ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਉਸ ਨੂੰ ਐਕਸਫੋਲਿਏਟ ਕਰਨ ‘ਚ ਮਦਦ ਕਰਦਾ ਹੈ। ਸ਼ਹਿਦ ਸਕਿਨ ਵਿਚਲੇ ਬੈਕਟੀਰੀਆ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦਾ ਹੈ।

ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਦਾ ਰਸ ਕੱਢ ਲਓ। ਹੁਣ ਇਸ ‘ਚ ਇੱਕ ਚਮਚ ਓਟਮੀਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਹੁਣ ਇਸ ‘ਚ ਇਕ ਚੱਮਚ ਸ਼ਹਿਦ ਮਿਲਾਓ ਅਤੇ ਇਸ ਦਾ ਪੇਸਟ ਬਣਾ ਲਓ। ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ ਅਤੇ ਉਂਗਲਾਂ ਨਾਲ ਮਾਲਸ਼ ਕਰੋ। ਇਸ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ ਤੇ ਬਾਅਦ ‘ਚ ਮੂੰਹ ਨੂੰ ਕੋਸੇ ਪਾਣੀ ਨਾਲ ਧੋ ਲਓ।

गर्मियों में स्‍किन बनानी है चमकदार ...

ਖੀਰੇ ਦਾ ਫੇਸ ਮਾਸਕ ਪੈਕ ਲਗਾਉਣ ਦੇ ਤਰੀਕੇ

ਬਿਹਤਰ ਨਤੀਜਿਆਂ ਲਈ ਮਾਸਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਹਮੇਸ਼ਾ ਚੰਗੀ ਤਰ੍ਹਾਂ ਸਾਫ ਕਰ ਲੈਣਾ ਚਾਹੀਦਾ ਹੈ। ਫੇਸ ਮਾਸਕ ਲਗਾਉਣ ਤੋਂ ਬਾਅਦ ਸਕਿਨ ਦੀ ਮਾਲਸ਼ ਕਰੋ। ਫੇਸ ਮਾਸਕ ਪੈਕ ਨੂੰ ਘੱਟੋ ਘੱਟ 10 ਤੋਂ 15 ਮਿੰਟ ਲਈ ਚਿਹਰੇ ‘ਤੇ ਲਗਾ ਕੇ ਰੱਖੋ ਅਤੇ ਬਾਅਦ ‘ਚ ਇਸ ਨੂੰ ਠੰਡੇ ਜਾਂ ਕੋਸੇ ਪਾਣੀ ਨਾਲ ਧੋ ਲਓ। ਚਿਹਰੇ ਨੂੰ ਧੋਣ ਲਈ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਚਮੜੀ ਖੁਸ਼ਕ ਅਤੇ ਜਲ ਸਕਦੀ ਹੈ। ਹਫਤੇ ਵਿਚ ਤਿੰਨ ਵਾਰ ਹੀ ਖੀਰੇ ਦਾ ਫੇਸ ਮਾਸਕ ਲਗਾਓ। ਫੇਸ ਮਾਸਕ ਦਾ ਇਸ ਤੋੋਂ ਵੱਧ ਇਸਤੇਮਾਲ ਚਮੜੀ ‘ਤੇ ਕੁਦਰਤੀ ਤੇਲਾਂ ਦੇ ਸੰਤੁਲਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment