Home / ਜੀਵਨ ਢੰਗ / ਜੇਕਰ ਤੁਸੀਂ ਵੀ ਹੋ ਸਫੇਦ ਵਾਲਾਂ ਤੋਂ ਪ੍ਰੇਸ਼ਾਨ ਤਾਂ ਪੜ੍ਹੋ ਇਹ ਮਹੱਤਵਪੂਰਨ ਜਾਣਕਾਰੀ

ਜੇਕਰ ਤੁਸੀਂ ਵੀ ਹੋ ਸਫੇਦ ਵਾਲਾਂ ਤੋਂ ਪ੍ਰੇਸ਼ਾਨ ਤਾਂ ਪੜ੍ਹੋ ਇਹ ਮਹੱਤਵਪੂਰਨ ਜਾਣਕਾਰੀ

ਇਨਸਾਨ ਦੀ ਉਮਰ ਜਿਉਂ ਜਿਉਂ ਜਿਆਦਾ ਹੁੰਦੀ ਹੈ ਤਿਉਂ ਤਿਉਂ ਉਸ ਦੇ ਸਫੇਦ ਵਾਲ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਪਰ ਜੇਕਰ ਇਹ ਸਫੇਦ ਵਾਲ ਉਮਰ ਤੋਂ ਪਹਿਲਾ ਆਉਣ ਲੱਗ ਜਾਣ ਤਾਂ ਇਹ ਇੱਕ ਪ੍ਰੇਸ਼ਾਨੀ ਬਣ ਜਾਂਦੀ ਹੈ। ਇਨ੍ਹਾਂ ਸਫੇਦ ਵਾਲਾਂ ਤੋਂ ਬਚਣ ਲਈ ਵਿਅਕਤੀ ਵੱਖ ਵੱਖ ਢੰਗ ਤਰੀਕੇ ਅਪਣਾਉਂਦਾ ਹੈ। ਇਨ੍ਹਾਂ ਸਫੇਦ ਵਾਲਾਂ ਨੂੰ ਛੁਪਾਉਣ ਲਈ ਮਹਿੰਦੀ ਦਾ ਜਾਂ ਫਿਰ ਕਲਰ ਦਾ ਪ੍ਰਯੋਗ ਆਮ ਹੀ ਕੀਤਾ ਜਾਂਦਾ ਹੈ। ਪਰ ਇਹੀ ਮਹਿੰਦੀ ਅਤੇ ਕਲਰ ਇਨਸਾਨ ਦੀ ਸਮੱਸਿਆ ਦਾ ਹੱਲ ਨਹੀਂ ਬਣਦੇ ਬਲਕਿ ਉਸ ਲਈ ਮੁਸ਼ਕਲਾਂ ਹੋਰ ਵਧਾ ਦਿੰਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਕਾਰਨ ਮਹਿੰਦੀ ਅਤੇ ਕਲਰ ਵਿਚਲੇ ਕੈਮੀਕਲ ਦਾ ਪ੍ਰਭਾਵ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਨਾਲ ਕਾਲੇ ਕੀਤੇ ਹੋਏ ਵਾਲ ਵੀ ਜਿਆਦਾ ਸਮੇਂ ਲਈ ਕਾਲੇ ਨਹੀਂ ਰਹਿੰਦੇ।

ਬਾਦਾਮ ਦਾ ਤੇਲ

ਜਿੱਥੇ ਬਾਦਾਮ ਇਨਸਾਨ ਲਈ ਗੁਣਕਾਰੀ ਮੰਨੇ ਜਾਂਦੇ ਹਨ ਉੱਥੇ ਇਨ੍ਹਾਂ ਤੋਂ ਬਣਿਆ ਤੇਲ ਵੀ ਕਈ ਤਰ੍ਹਾਂ ਦੇ ਫਾਇਦੇ ਕਰਦਾ ਹੈ। ਇਸ ਤੇਲ ਵਿੱਚ ਬਹੁਤ ਸਾਰਾ ਪੋਸ਼ਣ ਹੁੰਦਾ ਹੈ ਤੇ ਜੇਕਰ ਵਿਟਾਮਿਨਾਂ ਦੀ ਗੱਲ ਕਰੀਏ ਤਾਂ ਇਸ ਵਿੱਚਲਾ ਵਿਟਾਮਿਨ ਈ ਵਾਲਾਂ ਲਈ ਕਾਫੀ ਫਾਇਦੇਮੰਦ ਹੈ। ਜਾਣਕਾਰੀ ਮੁਤਾਬਿਕ ਜੇਕਰ ਇਸ ਨੂੰ ਮਹਿੰਦੀ ਦੇ ਵਿੱਚ ਮਿਲਾ ਕੇ ਲਗਾਇਆ ਜਾਵੇ ਤਾਂ ਸਮੇਂ ਤੋਂ ਪਹਿਲਾਂ ਸਫੇਦ ਹੋਏ ਵਾਲ ਕਾਲੇ ਹੋਣ ਲੱਗ ਜਾਂਦੇ ਹਨ।

ਇਸਤੇਮਾਲ ਕਰਨ ਦੀ ਵਿਧੀ :

ਜਾਣਕਾਰੀ ਮੁਤਾਬਿਕ ਇੱਕ ਕੌਲੀ ਵਿੱਚ ਪਾਣੀ ਲੈ ਕੇ ਮਹਿੰਦੀ ਪਾਉਡਰ ਅਤੇ ਬਾਦਾਮਾਂ ਦੇ ਤੇਲ ਨੂੰ ਹਲਕੀ ਅੱਗ ‘ਤੇ ਪਕਾਓ। ਜਦੋਂ ਇਹ ਦੋਵੇਂ ਪੂਰੀ ਤਰ੍ਹਾਂ ਮਿਕਸ ਹੋ ਜਾਣ ਤਾਂ ਠੰਡਾ ਕਰ ਲਓ।

ਵਾਲਾਂ ‘ਚ ਕਿਵੇਂ ਲਗਾਓ

ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਵਾਲਾਂ ਵਿੱਚ ਲਗਾਓ ਅਤੇ ਇਸ ਤੋਂ ਬਾਅਦ ਘੱਟ ਤੋਂ ਘੱਟ 35-40 ਮਿੰਟ ਲਈ ਵਾਲਾਂ ਨੂੰ ਉਸੇ ਤਰ੍ਹਾਂ ਖੁੱਲ੍ਹਾ ਛੱਡ ਦਿਓ। ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਅਜਿਹਾ 2 ਹਫਤਿਆਂ ਵਿੱਚ ਇੱਕ ਵਾਰ ਕਰੋ।

ਜਰੂਰੀ ਹਿਦਾਇਤ

ਸਲਾਹ ਸਮੇਤ ਇਹ ਸਮੱਗਰੀ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾਂ ਇਕ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਗਲੋਬਲ ਪੰਜਾਬ ਟੀਵੀ ਇਸ ਜਾਣਕਾਰੀ ਲਈ ਜ਼ਿੰਮੇਵਾਰੀ ਨਹੀਂ ਲੈਂਦਾ।

Check Also

ਜ਼ਿਆਦਾ ਸ਼ਾਪਿੰਗ ਕਰਨਾ ਵੀ ਹੈ ਬੀਮਾਰੀ, ਕਿਤੇ ਤੁਸੀ ਵੀ ਤਾਂ ਨਹੀਂ ਇਸ ਡਿਸਆਰਡਰ ਤੋਂ ਪੀੜਤ ?

ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰੀ ਕਰਨਾ ਆਮ ਗੱਲ ਹੈ ਘਰ ਦੀ ਜ਼ਰੂਰਤ ਦਾ ਸਾਮਾਨ ਹੋਵੇ …

Leave a Reply

Your email address will not be published. Required fields are marked *