ਨੌਜਵਾਨ ਦੀ ਜਾਨ ਦਾ ਦੁਸ਼ਮਣ ਬਣਿਆ ਸੱਪ, 40 ਦਿਨਾਂ ‘ਚ 7 ਵਾਰ ਡੰਗਿਆ, ਸੁਫਨੇ ‘ਚ ਆ ਕੇ ਦਿੱਤੀ ਧਮਕੀ

Global Team
3 Min Read

ਫਤਿਹਪੁਰ: ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸੱਪ ਨੇ 40 ਦਿਨਾਂ ਵਿੱਚ ਇੱਕ ਵਿਅਕਤੀ ਨੂੰ 7 ਵਾਰ ਡੰਗ ਲਿਆ। 6 ਵਾਰ ਨੌਜਵਾਨ ਨੂੰ ਕੁਝ ਨਹੀਂ ਹੋਇਆ, ਪਰ ਜਦੋਂ ਉਸ ਨੂੰ 7ਵੀਂ ਵਾਰ ਸੱਪ ਨੇ ਡੰਗਿਆ ਤਾਂ ਨੌਜਵਾਨ ਦੀ ਹਾਲਤ ਨਾਜ਼ੁਕ ਹੋ ਗਈ। ਫਿਲਹਾਲ ਉਹ ਆਈਸੀਯੂ ਵਿੱਚ ਦਾਖਲ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਜਦੋਂ ਨੌਜਵਾਨ ਨੂੰ ਤੀਸਰੀ ਵਾਰ ਸੱਪ ਨੇ ਡੰਗਿਆ ਤਾਂ ਉਸ ਨੂੰ ਇਸ ਬਾਰੇ ਸੁਪਨਾ ਵੀ ਆਇਆ ਸੀ। ਸੱਪ ਨੇ ਸੁਪਨੇ ਵਿੱਚ ਕਿਹਾ- ਮੈਂ ਤੈਨੂੰ 9 ਵਾਰ ਡੰਗ ਦਿਆਂਗਾ।

ਸੱਪ ਨੇ ਸੁਪਨੇ ਵਿੱਚ ਅੱਗੇ ਕਿਹਾ – ਅੱਠਵੀਂ ਵਾਰ ਤੱਕ ਤੂੰ ਬਚ ਜਾਵੇਂਗਾ। ਪਰ ਨੌਵੀਂ ਵਾਰ ਕੋਈ ਸ਼ਕਤੀ, ਕੋਈ ਤਾਂਤਰਿਕ ਜਾਂ ਡਾਕਟਰ ਤੈਨੂੰ ਬਚਾ ਨਹੀਂ ਸਕੇਗਾ। ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ। ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਨੂੰ ਹਰ ਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਸੱਪ ਨੇ ਡੰਗਿਆ ਹੈ। ਪੀੜਤ ਦੇ ਚਾਚੇ ਨੇ ਦੱਸਿਆ ਕਿ ਇਸ ਵਾਰ ਸ਼ਨੀਵਾਰ ਨੂੰ ਬਾਲਾਜੀ ਮੰਦਰ ਜਾਣ ਦੀ ਚਰਚਾ ਸੀ। ਪਰ ਵੀਰਵਾਰ ਰਾਤ ਨੂੰ ਹੀ ਸੱਪ ਨੇ ਉਸ ਨੂੰ 7ਵੀਂ ਵਾਰ ਡੰਗ ਲਿਆ। ਨੌਜਵਾਨ ਦਾ ਇਲਾਜ ਕਰ ਰਹੇ ਡਾਕਟਰ ਵੀ ਇਹ ਮਾਮਲਾ ਦੇਖ ਕੇ ਹੈਰਾਨ ਹਨ।

ਸਰਕਾਰ ਤੋਂ ਮਦਦ ਦੀ ਕੀਤੀ ਮੰਗ

ਸੱਪ ਦੇ ਡੰਗਣ ਨਾਲ ਪੀੜਤ 24 ਸਾਲਾ ਵਿਕਾਸ ਦਿਵੇਦੀ ਮਾਲਵਾ ਥਾਣਾ ਖੇਤਰ ਦੇ ਪਿੰਡ ਸੌਰਾ ਦਾ ਰਹਿਣ ਵਾਲਾ ਹੈ। ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਹਰ ਵਾਰ ਸੱਪ ਡੰਗਣ ਤੋਂ ਪਹਿਲਾਂ ਹੀ ਖ਼ਤਰੇ ਨੂੰ ਮਹਿਸੂਸ ਕਰ ਲੈਂਦਾ ਹੈ। ਸੱਪ ਦੇ ਕਹਿਰ ਤੋਂ ਬਚਣ ਲਈ ਨੌਜਵਾਨ ਕਈ ਵਾਰ ਆਪਣੀ ਮਾਸੀ ਜਾਂ ਚਾਚੇ ਦੇ ਘਰ ਚਲਾ ਜਾਂਦਾ ਸੀ, ਪਰ ਉਥੇ ਵੀ ਸੱਪ ਨੇ ਉਸਨੂੰ ਡੰਗ ਲਿਆ। ਨੌਜਵਾਨ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇੱਥੋਂ ਤੱਕ ਕਿ ਡਾਕਟਰ ਵੀ ਹੈਰਾਨ ਹਨ ਕਿ ਇਹ ਕਿਵੇਂ ਸੰਭਵ ਹੈ। ਹੁਣ ਵਿਕਾਸ ਦਾ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਘਟਨਾ 7ਵੀਂ ਵਾਰ ਹੋਣ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਤ ਹਨ। ਘਰ ਵਿੱਚ ਡਰ ਦਾ ਮਾਹੌਲ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ- ਵਿਕਾਸ ਨੂੰ ਸੁਪਨੇ ‘ਚ 9 ਵਾਰ ਸੱਪ ਨੇ ਡੰਗਣ ਦੀ ਗੱਲ ਕਹੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਉਹ ਨੌਵੀਂ ਵਾਰ ਨਹੀਂ ਬਚੇਗਾ। ਅਜਿਹੀ ਸਥਿਤੀ ਵਿੱਚ, ਸਾਨੂੰ ਡਰ ਹੈ ਕਿ ਇਹ ਸੱਚ ਹੋ ਸਕਦਾ ਹੈ। ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਤੇ ਕੀ ਨਾਂ ਕਰੀਏ। ਉਸ ਨੇ ਕਿਹਾ ਕਿ ਇਸ ਵਾਰ ਮੈਂ ਮੰਦਰ ਜਾਣ ਬਾਰੇ ਸੋਚਿਆ। ਪਰ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਸੱਪ ਨੇ ਵਿਕਾਸ ਨੂੰ ਡੰਗ ਲਿਆ। ਡਾਕਟਰ  ਨੇ ਕਿਹਾ ਹੈ ਕਿ ਜੇਕਰ ਵਿਕਾਸ ਨੂੰ 12 ਤੋਂ 14 ਘੰਟਿਆਂ ਦੇ ਅੰਦਰ ਹੋਸ਼ ਨਾ ਆਇਆ ਤਾਂ ਉਸ ਨੂੰ ਖ਼ਤਰਾ ਹੋ ਸਕਦਾ ਹੈ।

 

Share This Article
Leave a Comment