ਚੰਡੀਗੜ੍ਹ: ਹਰਿਆਣਾ ਕੈਡਰ ਦੀ IAS ਅਧਿਕਾਰੀ ਰਾਣੀ ਨਾਗਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਆਪਣੇ ਫੇਸਬੁੱਕ ਅਕਾਉਂਟ ‘ਤੇ ਵੀ ਪੋਸਟ ਪਾਈ ਹੈ। ਰਾਣੀ ਨਾਗਰ ਨੇ ਪਿਛਲੇ ਮਹੀਨੇ 23 ਅਪ੍ਰੈਲ ਨੂੰ ਇੱਕ ਵੀਡੀਓ ਜਾਰੀ ਕਰ ਕਿਹਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਭੈਣ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਉਦੋਂ ਵੀ ਰਾਣੀ ਨੇ ਆਪਣੇ ਅਸਤੀਫੇ ਦਾ ਮੁੱਦਾ ਚੁੱਕਿਆ ਸੀ।
ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਡਿਪਾਰਟਮੈਂਟ ਵਿੱਚ ਐਡਿਸ਼ਨਲ ਡਾਇਰੈਕਟਰ ਅਹੁਦੇ ‘ਤੇ ਤਾਇਨਾਤ ਰਾਣੀ ਨਾਗਰ ਨੇ ਲਿਖਿਆ ਸੀ ਕਿ ਉਹ ਲਾਕਡਾਉਨ ਖੁੱਲਣ ਤੋਂ ਬਾਅਦ ਅਸਤੀਫਾ ਦੇ ਦੇਵੇਗੀ।
ਆਪਣੇ ਫੇਸਬੁਕ ਅਕਾਉਂਟ ‘ਤੇ ਅੱਜ ਰਾਣੀ ਨਾਗਰ ਨੇ ਲਿਖਿਆ, ਮੈਂ ਰਾਣੀ ਨਾਗਰ ਪੁਤਰੀ ਰਤਨ ਸਿੰਘ ਨਾਗਰ ਵਾਸੀ ਗਾਜਿਆਬਾਦ ਪਿੰਡ ਬਾਦਲਪੁਰ ਤਹਸੀਲ ਦਾਦਰੀ ਜ਼ਿਲ੍ਹਾ ਗੌਤਮਬੁੱਧਨਗਰ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਂ ਅੱਜ ਤਾਰੀਖ਼ 04 ਮਈ 2020 ਨੂੰ ਆਇਏਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਅਤੇ ਮੇਰੀ ਭੈਣ ਰੀਮਾ ਨਾਗਰ ਮਾਣਯੋਗ ਸਰਕਾਰ ਤੋਂ ਆਗਿਆ ਲੈ ਕੇ ਚੰਡੀਗੜ ਤੋਂ ਆਪਣੇ ਜੱਦੀ ਸ਼ਹਿਰ ਗਾਜਿਆਬਾਦ ਵਾਪਸ ਜਾ ਰਹੇ ਹਾਂ।
https://www.facebook.com/ias.raninagar/posts/666609844134976
ਪਿਛਲੇ ਮਹੀਨੇ, ਜਦੋਂ ਰਾਣੀ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਕੇ ਰਾਣੀ ਨੂੰ ਤੰਗ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
https://www.facebook.com/ias.raninagar/posts/666595970803030