Breaking News

‘ਮੈਂ ਸਖ਼ਤ ਮਿਹਨਤ ਅਤੇ ਹੁਨਰ ਨਾਲ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕੀਤਾ ਹੈ’,ਨੇਹਾ ਕੱਕੜ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਨਿਊਜ਼ ਡੈਸਕ: ਨੇਹਾ ਨੂੰ ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਦੇ ਆਈਕਾਨਿਕ ਗੀਤ ਮੈਂਨੇ ਪਾਇਲ ਹੈ ਛਨਕਈ ਦੇ ਰੀਮੇਕ ਨੂੰ ਰਿਲੀਜ਼ ਕਰਨ ਲਈ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਸਲ ‘ਚ ਗੀਤ ਨੂੰ ਇਸ ਦੇ ਨਵੇਂ ਰੂਪ ‘ਚ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਪਰ ਇਸ ਨੂੰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ, ਕੁਝ ਲੋਕ ਗੀਤ ਦੀ ਬਰਬਾਦੀ ਲਈ ਨੇਹਾ ‘ਤੇ ਦੋਸ਼ ਲਗਾ ਰਹੇ ਹਨ। ਗਾਇਕਾ ਫਾਲਗੁਨੀ ਪਾਠਕ ਨੇ ਵੀ ਈਸ਼ਾਰੇ-ਇਸ਼ਰੇ ਵਿੱਚ ਗੀਤ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਨੇਹਾ ਨੇ ਬਿਨਾਂ ਕਿਸੇ ਦਾ ਨਾਂ ਲਏ ਸਾਰਿਆਂ ਨੂੰ ਜਵਾਬ ਦਿੱਤਾ ਹੈ।

ਨੇਹਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਹੈ, ਜਿਸ ‘ਚ ਲਿਖਿਆ ਹੈ, ”ਇਸ ਦੁਨੀਆ ‘ਚ ਬਹੁਤ ਘੱਟ ਲੋਕਾਂ ਕੋਲ ਉਹ ਸਭ ਕੁਝ ਹੈ ਜੋ ਮੇਰੇ ਕੋਲ ਹੈ। ਉਹ ਵੀ ਐਨੀ ਛੋਟੀ ਉਮਰ ਵਿੱਚ। ਪ੍ਰਸਿੱਧੀ, ਪਿਆਰ, ਅਣਗਿਣਤ ਸੁਪਰਹਿੱਟ ਗੀਤ, ਸੁਪਰ ਡੁਪਰ ਹਿੱਟ ਟੀਵੀ ਸ਼ੋਅ, ਵਿਸ਼ਵ ਟੂਰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਪ੍ਰਸ਼ੰਸਕ!! ਤੁਸੀਂ ਜਾਣਦੇ ਹੋ ਕਿ ਮੈਨੂੰ ਇਹ ਸਭ ਮੇਰੀ ਪ੍ਰਤਿਭਾ, ਮੇਰੀ ਮਿਹਨਤ, ਮੇਰੇ ਜਨੂੰਨ ਅਤੇ ਸਕਾਰਾਤਮਕਤਾ ਦੇ ਕਾਰਨ ਮਿਲਿਆ ਹੈ। ਅੱਜ ਮੈਂ ਆਪਣੇ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਨ੍ਹਾਂ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ।”

ਉਸਨੇ ਅੱਗੇ ਲਿਖਿਆ, “ਧੰਨਵਾਦ!! ਮੈਂ ਰੱਬ ਦਾ ਸਭ ਤੋਂ ਪਿਆਰਾ ਬੱਚਾ ਹਾਂ..ਇੱਕ ਵਾਰ ਫਿਰ ਤੁਹਾਡਾ ਧੰਨਵਾਦ! ਮੈਂ ਤੁਹਾਡੇ ਸਾਰਿਆਂ ਲਈ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਲਈ ਪ੍ਰਾਰਥਨਾ ਕਰਦੀ ਹਾਂ।” ਨੇਹਾ ਦੇ ਇਸ ਪੋਸਟ ‘ਤੇ ਸਾਰੇ ਸੈਲੇਬਸ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਸ ਦੇ ਪਤੀ ਰੋਹਨਪ੍ਰੀਤ ਨੇ ਲਿਖਿਆ, ‘ਨੇਹਾ ਕੱਕੜ ਰਾਣੀ ਹੈ ਅਤੇ ਹਮੇਸ਼ਾ ਰਹੇਗੀ’। ਭਰਾ ਟੋਨੀ ਕੱਕੜ ਨੇ ਲਿਖਿਆ, ‘ਸੱਚਮੁੱਚ ਰੱਬ ਦੀ ਸਭ ਤੋਂ ਪਿਆਰੀ ਬੱਚੀ’। ਇਨ੍ਹਾਂ ਤੋਂ ਇਲਾਵਾ ਟੀਵੀ ਅਦਾਕਾਰਾ ਸ਼ਰਧਾ ਆਰੀਆ, ਧਨਸ਼੍ਰੀ ਵਰਮਾ, ਗੀਤਾ ਫੋਗਾਟ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ …

Leave a Reply

Your email address will not be published. Required fields are marked *