ਦੁਬਈ :ਸੰਯੁਕਤ ਅਰਬ ਅਮੀਰਾਤ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਉਮਰ ਸੁਲਤਾਨ ਅਲ ਓਲਾਮਾ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੇ ਫੈਨ ਹੋ ਗਏ ਹਨ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦਿੱਲੀ ਵਿੱਚ ਇੱਕ ਥਿੰਕਟੈਂਕ ਦੁਆਰਾ ਆਯੋਜਿਤ ਇੱਕ ਸੰਮੇਲਨ ਵਿੱਚ ਉਮਰ ਨੇ ਕਿਹਾ ਕਿ ਜੈਸ਼ੰਕਰ ਜਿਸ ਤਰ੍ਹਾਂ ਰਾਜਨੀਤਿਕ ਜੰਗ ਵਿੱਚ ਭਾਰਤ ਦੀ ਵਿਦੇਸ਼ ਨੀਤੀ ਨੂੰ ਅੱਗੇ ਵਧਾ ਰਹੇ ਹਨ, ਉਸ ਤੋਂ ਉਹ ਬਹੁਤ ਪ੍ਰਭਾਵਿਤ ਹਨ। ਉਮਰ ਸੁਲਤਾਨ ਅਲ ਓਲਾਮਾ ਨੇ ਕਿਹਾ ਮੈਂ ਉਨ੍ਹਾਂ ਦੇ ਕੁਝ ਭਾਸ਼ਣ ਦੇਖੇ ਹਨ।
ਉਮਰ ਨੇ ਅੱਗੇ ਕਿਹਾ,ਅੰਤ ਵਿੱਚ, ਜੀਓ ਪਾਲਿਿਟਕਸ ਕੁਝ ਲੋਕਾਂ ਦੇ ਸਰਵੋਤਮ ਹਿੱਤਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਉਹ ਮਾਡਲ ਜੋ ਇਤਿਹਾਸਕ ਤੌਰ ਤੇ ਸੀ, ਉਹ ਹੁਣ ਨਹੀਂ ਹੈ। ਹੁਣ ਦੇਸ਼ ਨੂੰ ਆਪਣੇ ਹਿੱਤਾਂ ਬਾਰੇ ਸੋਚਣਾ ਪਵੇਗਾ। ਮੰਤਰੀ ਨੇ ਕਿਹਾ ਕਿ ਜੇਕਰ ਯੂਏਈ ਅਤੇ ਭਾਰਤ ਮਿਲ ਕੇ ਕੰਮ ਕਰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਭਾਰਤ ਅਮਰੀਕਾ ਨਾਲ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ, ਅਸੀਂ ਤਿੰਨੋਂ ਇਕੱਠੇ ਕੰਮ ਕਰ ਸਕਦੇ ਹਾਂ।
ਯੂਏਈ ਦੇ ਏਆਈ ਮੰਤਰੀ ਨੇ ਕਿਹਾ ਕਿ ਇਹ ਸਮਾਂ ਵਪਾਰ ਰਾਹੀਂ ਦੁਨੀਆ ਤੇ ਹਾਵੀ ਹੋਣ ਦਾ ਹੈ। ਮੰਤਰੀ ਅਨੁਸਾਰ ਭਾਰਤ ਅਤੇ ਯੂਏਈ ਵਰਗੇ ਦੇਸ਼ ਮਿਲ ਕੇ ਦੁਨੀਆ ਤੇ ਆਪਣੀ ਛਾਪ ਵਧਾ ਸਕਦੇ ਹਨ।