ਅਮਰੀਕਾ ਵਿੱਚ ਇਡਾ ਤੂਫਾਨ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 80 ਪਾਰ

TeamGlobalPunjab
1 Min Read

ਨਿਊਯਾਰਕ : ਅਮਰੀਕਾ ਵਿੱਚ ਇਡਾ ਤੂਫਾਨ ਦੀ ਲਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 80 ਤੋਂ ਪਾਰ ਹੋ ਗਈ ਹੈ। ਰਿਪੋਰਟਾਂ ‘ਚ ਅਧਿਕਾਰੀਆਂ ਵਲੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਲੁਇਸਿਆਨਾ ਸਣੇ ਦੱਖਣ-ਪੂਰਬੀ ਰਾਜਾਂ ਵਿੱਚ 30 ਲੋਕਾਂ ਦੀ ਮੌਤ ਹੋਈ ਹੈ, ਜਦਕਿ ਉੱਤਰ-ਪੂਰਬੀ ਖੇਤਰਾਂ ਵਿੱਚ 52 ਲੋਕਾਂ ਦੀ ਜਾਨ ਚਲੇ ਗਈ। ਤੇਜ ਹਵਾਵਾਂ ਅਤੇ ਭਾਰੀ ਮੀਂਹ ਤੋਂ ਬਾਅਦ ਕਈ ਇਲਾਕਿਆਂ ਵਿੱਚ ਹਫਤਿਆਂ ਤੋਂ ਬਿਜਲੀ ਨਹੀਂ ਹੈ ਅਤੇ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਰਿਹਾ ਹੈ।

ਲਗਭਗ 10 ਦਿਨ ਪਹਿਲਾਂ ਤੂਫਾਨ ਇਡਾ ਨੇ ਖਾੜੀ ਤਟ, ਪੈਨਸਿਲਵੇਨੀਆ, ਨਿਊਯਾਰਕ ਅਤੇ ਨਿਊਜਰਸੀ ਦੇ ਖੇਤਰਾਂ ਵਿੱਚ ਨੁਕਸਾਨ ਪਹੁੰਚਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਾਲ ਹੀ ਵਿੱਚ ਕਈ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ।

ਨਿਊਯਾਰਕ ਅਤੇ ਨਿਊਜਰਸੀ ਵਿੱਚ ਹਾਲਾਤ ਬਹੁਤ ਖ਼ਰਾਬ ਹਨ ਇੱਥੇ ਦਰਜਨਾਂ ਪੀੜਤ ਲੋਕ ਹਨ। ਪੈਨਸਿਲਵੇਨੀਆ ਅਤੇ ਲੁਇਸਿਆਨਾ ਵਿੱਚ ਵੀ ਕਈ ਮੌਤਾਂ ਹੋਈਆਂ ਹਨ, ਇੱਥੇ ਕਈ ਲੋਕ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਇੱਕ ਹਫ਼ਤੇ ਤੱਕ ਬਿਜਲੀ ਦੇ ਬਗੈਰ ਰਹਿ ਰਹੇ ਹਨ। ਉੱਤਰ-ਪੂਰਬੀ ਅਮਰੀਕਾ ਵਿੱਚ ਪਹਿਲਾਂ 40 ਤੋਂ ਜ਼ਿਆਦਾ ਮੌਤਾਂ ਦੀ ਸੂਚਨਾ ਮਿਲੀ ਸੀ।

Share This Article
Leave a Comment