ਪਹਿਲੇ ਪਤੀ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਲੈ ਕੇ ਬਣ ਗਈ ਅਧਿਆਪਕ,ਔਰਤ ਦੇ ਤੀਜੇ ਪਤੀ ਨੇ ਕੀਤਾ ਉਸ ਦਾ ਪਰਦਾਫਾਸ਼

TeamGlobalPunjab
4 Min Read

ਝੁੰਝਨੂ: ਰਾਜਸਥਾਨ ਦੇ ਝੁੰਝੁਨੂ(Jhunjhunu) ਵਿੱਚ ਜਾਅਲਸਾਜ਼ੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹਿਲਾ ਅਧਿਆਪਕ ਆਪਣੇ ਪਤੀ ਦੇ ਜਾਅਲੀ ਮੌਤ ਸਰਟੀਫਿਕੇਟ ‘ਤੇ 14 ਸਾਲ ਤੱਕ ਸਰਕਾਰ ਦੀਆਂ ਅੱਖਾਂ ਵਿੱਚ ਧੂੜ ਪਾਉਂਦੀ ਰਹੀ, ਜਿਸ ਦੌਰਾਨ ਉਸਨੇ ਮੋਟੀ ਤਨਖਾਹ ਵੀ ਲਈ। ਦੋਸ਼ੀ ਮਹਿਲਾ ਅਧਿਆਪਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਮਾਮਲਾ ਝੁੰਝੁਨੂ ਦੇ ਗੁਡਾਗੋਡਜੀ ਥਾਣੇ ਦਾ ਹੈ। ਮੁਲਜ਼ਮ ਔਰਤ ਨੇ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਤੀਜਾ ਦਰਜਾ ਅਧਿਆਪਕ ਦੀ ਨੌਕਰੀ ਹਾਸਲ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ 14 ਸਾਲ ਤੱਕ ਔਰਤ ਕੰਮ ਕਰਦੀ ਰਹੀ ਅਤੇ ਕਿਸੇ ਨੂੰ ਉਸ ਦੇ ਧੋਖੇ ਬਾਰੇ ਪਤਾ ਵੀ ਨਹੀਂ ਲੱਗਿਆ। ਇਸ ਦੌਰਾਨ ਨੌਕਰੀ ‘ਚ ਰਹਿੰਦੇ ਹੋਏ ਔਰਤ 88 ਲੱਖ ਰੁਪਏ ਤਨਖਾਹ ਵਜੋਂ ਲੈਂਦੀ ਰਹੀ। ਮੁਲਜ਼ਮ ਔਰਤ ਨੇ ਨੌਕਰੀ  ਲਈ ਆਪਣੇ ਪਹਿਲੇ ਪਤੀ ਦੇ ਜਾਅਲੀ ਮੌਤ ਸਰਟੀਫਿਕੇਟ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ ਪਹਿਲੇ ਪਤੀ ਨੂੰ ਛੱਡਣ ਤੋਂ ਬਾਅਦ ਉਸ ਨੇ ਦੋ ਹੋਰ ਵਿਆਹ ਕੀਤੇ। ਇਸ ਔਰਤ ਦਾ ਨਾਂ ਮੰਜੂ (38) ਹੈ । ਮੰਜੂ ਚੌਮੁਨ ਢਾਣੀ ਇਟਾਵਾ ਦੇ ਗੋਵਿੰਦਗੜ੍ਹ ਪੰਚਾਇਤ ਸਮਿਤੀ ਦੇ ਸਕੂਲ ਵਿੱਚ ਅਧਿਆਪਕਾ ਸੀ। ਜਾਂਚ ‘ਚ ਦੋਸ਼ੀ ਪਾਏ ਜਾਣ ‘ਤੇ ਸ਼ਨੀਵਾਰ ਨੂੰ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ।

ਐਸਐਚਓ ਸੰਜੇ ਵਰਮਾ ਨੇ ਦੱਸਿਆ ਕਿ ਮੰਜੂ ਦਾ ਵਿਆਹ ਜੂਨ 1996 ਵਿੱਚ ਖੇਦੋਂ ਕੀ ਢਾਣੀ (ਲੋਚੀਬਾ ਕੀ ਢਾਣੀ) ਤਾਨ ਗੁਧਾਗੋਡਜੀ ਦੇ ਰਾਮ ਨਿਵਾਸ ਉਰਫ਼ ਨਿਵਾਸਰਾਮ ਦੇ ਪੁੱਤਰ ਭੂਰਾਰਾਮ ਜਾਟ ਨਾਲ ਹੋਇਆ ਸੀ। ਕਰੀਬ ਚਾਰ ਸਾਲ ਬਾਅਦ 2000 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਦੋਹਾਂ ਨੇ ਦੂਜਾ ਵਿਆਹ ਕਰ ਲਿਆ।

ਮੰਜੂ ਕੁਮਾਰੀ ਦਾ ਵਿਆਹ ਲਕਸ਼ਮਣਗੜ੍ਹ ਦੇ ਕੁਮਾਸ ਵਾਸੀ ਬਾਬੂਲਾਲ ਨਾਲ ਹੋਇਆ ਸੀ। ਇਸ ਦੌਰਾਨ 11 ਦਸੰਬਰ 2001 ਨੂੰ ਰਾਮ ਨਿਵਾਸ ਦੀ ਮੌਤ ਹੋ ਗਈ। ਇਸ ਦਾ ਮੌਤ ਦਾ ਸਰਟੀਫਿਕੇਟ 20 ਦਸੰਬਰ 2001 ਨੂੰ ਜਾਰੀ ਕੀਤਾ ਗਿਆ ਸੀ। ਮੰਜੂ ਨੇ ਸਰਕਾਰੀ ਨੌਕਰੀ ਲਈ ਦੂਜੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ। ਇਸ ਦੇ ਨਾਲ ਹੀ ਦੂਜੇ ਵਿਆਹ ਤੋਂ ਬਾਅਦ ਵੀ ਇੱਕ ਸਾਲ ਪਹਿਲਾਂ ਪਹਿਲੇ ਪਤੀ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਾ ਕੇ 2008 ਵਿੱਚ ਤੀਜੇ ਦਰਜੇ ਦੀ ਅਧਿਆਪਕਾ ਦੀ ਨੌਕਰੀ ਕਰ ਲਈ। ਪਹਿਲੇ ਪਤੀ ਦੀ 2001 ਵਿੱਚ ਮੌਤ ਹੋ ਗਈ ਸੀ। ਮੰਜੂ ਨੇ ਸਰਕਾਰੀ ਨੌਕਰੀ ਲਈ ਸਾਲ 2000 ਦਾ ਜਾਅਲੀ ਮੌਤ ਦਾ ਸਰਟੀਫਿਕੇਟ ਲਿਆ ਸੀ।

- Advertisement -

ਮੰਜੂ ਦੇ ਸੁਭਾਅ ਕਾਰਨ ਦੂਜੇ ਪਤੀ ਨਾਲ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਝਗੜੇ ਤੋਂ ਬਾਅਦ ਉਸ ਦਾ ਆਪਣੇ ਦੂਜੇ ਪਤੀ ਬਾਬੂਲਾਲ ਤੋਂ ਵੀ ਤਲਾਕ ਹੋ ਗਿਆ। ਇਸ ਤੋਂ ਬਾਅਦ 3 ਜੂਨ 2011 ਨੂੰ ਤੋਗੜਾ ਦੇ ਰਹਿਣ ਵਾਲੇ ਮਹੇਸ਼ ਕੁਮਾਰ ਨਾਲ ਤੀਜਾ ਵਿਆਹ ਹੋਇਆ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਵਿਚਕਾਰ ਅਕਸਰ ਤਕਰਾਰ ਵੀ ਹੋ ਜਾਂਦੀ ਸੀ। ਮੰਜੂ ਦੇਵੀ ਨੇ ਤੀਜੇ ਪਤੀ ਮਹੇਸ਼ ਕੁਮਾਰ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਸੀ।

ਇਸ ਤੋਂ ਬਾਅਦ ਤੀਜੇ ਪਤੀ ਮਹੇਸ਼ ਕੁਮਾਰ ਨੇ 2021 ‘ਚ ਝੁੰਝੁਨੂ ਦੇ ਐੱਸਪੀ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਪਤਨੀ ਮੰਜੂ ਨੇ ਜਾਅਲੀ ਮੌਤ ਦਾ ਸਰਟੀਫਿਕੇਟ ਬਣਾ ਕੇ ਨੌਕਰੀ ਲਈ ਸੀ। ਐੱਸਪੀ ਦੇ ਸਾਹਮਣੇ ਮੰਜੂ ਦੀ ਧੋਖਾਧੜੀ ਦਾ ਖੁਲਾਸਾ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਦੀ ਜਾਂਚ ਐਸ.ਆਈ.ਬੰਸ਼ੀਧਰ ਨੇ ਕੀਤੀ। ਜਾਂਚ ਵਿੱਚ ਸਾਬਤ ਹੋਇਆ ਕਿ ਮੰਜੂ ਨੇ ਗਲਤ ਦਸਤਾਵੇਜਾਂ ਨਾਲ ਕੰਮ ਲਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹੁਣ ਤੱਕ ਕਰੀਬ 88 ਲੱਖ ਰੁਪਏ ਤਨਖਾਹ ਲੈ ਚੁੱਕੀ ਹੈ।

Share this Article
Leave a comment