ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆ ਰਹੇ ਸੈਂਕੜੇ ਗ਼ਰੀਬ ਹਿੰਦੂ ਪਰਿਵਾਰ

Global Team
2 Min Read

ਨਿਊਜ਼ ਡੈਸਕ : ਨਾਲ ਲੱਗਦੇ ਮੁਲਕ ਪਾਕਿਸਤਾਨ ਦੇ ਗ਼ਰੀਬ ਹਿੰਦੂ ਪਰਿਵਾਰ ਹਿਜਰਤ ਕਰ ਕੇ ਸਾਰਾ-ਸਾਰਾ ਦਿਨ ਵਾਹਗਾ ਬਾਰਡਰ ਰਸਤੇ ਵਿਚ ਗ਼ਰੀਬ ਪਾਕਿਸਤਾਨੀ ਹਿੰਦੂ ਪਰਿਵਾਰ ਆਪਣੇ ਛੋਟੇ ਛੋਟੇ ਬੱਚਿਆਂ ਤੇ ਸਾਮਾਨ ਲੈ ਕੇ ਭਾਰਤ ਆ ਰਹੇ ਹਨ।ਭਾਰਤ ਆਉਣ ਵਾਲੇ ਇਹ ਪਕਿਸਤਾਨੀ ਗ਼ਰੀਬ ਹਿੰਦੂ ਪਰਿਵਾਰ ਪੱਕੇ ਤੌਰ ’ਤੇ ਭਾਰਤ ਰਹਿਣ ਲਈ ਅਧਿਕਾਰੀਆਂ ਨੂੰ ਬੇਨਤੀ ਕਰ ਰਹੇ ਹਨ।
ਪਾਕਿਸਤਾਨ ਤੋਂ 7 ਸਾਲ ਬਾਅਦ ਭਾਰਤ ਆਉਣ ਵਾਲੀ ਆਪਣੀ ਮਾਤਾ, ਚਾਚਾ, ਤਾਈ ਤੇ ਹੋਰ ਰਿਸ਼ਤੇਦਾਰਾਂ ਨੂੰ ਲੈਣ ਲਈ ਪਹਿਲਾਂ ਤੋਂ ਇੱਥੇ ਰਹਿੰਦੇ ਅਤੇ ਅਟਾਰੀ ਸਰਹੱਦ ’ਤੇ ਪੁੱਜੇ ਕਮਲੇਸ਼, ਸਤੀਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ੁਕਰਗੁਜ਼ਾਰ ਹਨ ਕਿ ਏਨੀ ਜਲਦੀ ਭਾਰਤ ਆਉਣ ਵੀਜ਼ਾ ਦੇ ਰਹੇ ਹਨ। ਪਾਕਿਸਤਾਨ ਦੇ ਸੂਬਾ ਸਿੰਧ ਦੇ ਵੱਖ-ਵੱਖ ਇਲਾਕਿਆਂ ਵਿਚ ਕੱਚੇ ਘਰਾਂ ਵਿਚ ਰਹਿੰਦੇ ਗ਼ਰੀਬ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੇ ਅੱਗੇ ਦੱਸਿਆ ਕਿ ਸੂਬਾ ਸਿੰਧ ਪਾਕਿਸਤਾਨ ਦੇ ਇਲਾਕੇ ਰਹਿਮਾਨ ਯਾਰ ਖਾਂ ਦੇ ਆਸ-ਪਾਸ ਗ਼ਰੀਬ ਹਿੰਦੂ ਪਰਿਵਾਰਾਂ ਦੀ ਬਹੁਤੀ ਗਿਣਤੀ ਹੈ। ਦਸਿਆ ਜਾ ਰਿਹਾ ਹੈ ਕਿ ਹਿੰਦੂ ਹੀ ਨਹੀਂ ਹਰ ਧਰਮ ਦੇ ਲੋਕਾਂ ਦਾ ਮਾੜਾ ਹਾਲ ਹੈ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਆ ਰਹੇ ਪਾਕਿਸਤਾਨੀ ਗਰੀਬ ਹਿੰਦੂ ਪਰਿਵਾਰਾਂ ਨੂੰ 15 ਦਿਨ ਜਾਂ ਮਹੀਨੇ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਉਹ ਜ਼ਿਆਦਾਤਰ ਰਾਜਸਥਾਨ ਦੇ ਇਲਾਕੇ ਜੈਪੁਰ ਤੇ ਜੋਧਪੁਰ ਵਿਚ ਜਾ ਕੇ ਰਹਿੰਦੇ ਹਨ। ਪਾਕਿਸਤਾਨ ਤੋਂ ਭਾਰਤ ਆ ਰਹੇ ਗਰੀਬ ਪਰਿਵਾਰਾਂ ਕੋਲੋਂ ਕਿਤੇ ਆਉਣ ਜਾਣ ਲਈ ਪੈਸੇ ਵੀ ਨਹੀਂ ਹਨ [ ਉਹ ਬਹੁਤ ਗਰੀਬੀ ਭਰੇ ਹਾਲਾਤਾਂ ਨਾਲ ਲੜ ਰਹੇ ਹਨ [ ਉਹ ਭਾਰਤ ਆਉਣ ਲਈ ਵੀ ਪਾਕਿਸਤਾਨ ਘੁੰਮਣ ਜਾ ਰਹੇ ਲੋਕਾਂ ਤੋਂ ਪੈਸੇ ਮੰਗ ਰਹੇ ਹਨ

Share this Article
Leave a comment