ਸੂਰਤ ਵਿੱਚ ਆਪਣੇ ਘਰ ਜਾਣ ਲਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਝੜਪ, ਹੋਈ ਪਥਰਬਾਜੀ

TeamGlobalPunjab
1 Min Read

ਸੂਰਤ :ਦੇਸ਼ ਵਿਚ ਲੌਕ ਡਾਉਨ ਹੋਣ ਕਾਰਨ ਕੁਝ ਲੋਕ ਆਪਣੇ ਘਰਾਂ ਤੋਂ ਦੂਰ ਬਾਹਰੀ ਸੂਬਿਆਂ ਵਿੱਚ ਫਸ ਗਏ ਹਨ । ਇਨ੍ਹਾਂ ਲੋਕਾਂ ਵਲੋਂ ਆਪਣੇ ਘਰ ਪਰਤਣ ਦੀ ਮੰਗ ਕੀਤੀ ਜਾ ਰਹੀ ਹੈ । ਇਸੇ ਸਿਲਸਿਲੇ ਤਹਿਤ ਅਜ ਗੁਜਰਾਤ ਦੇ ਸੂਰਤ ਵਿਚ ਸੈਂਕੜੇ ਪਰਵਾਸੀ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਝੜਪ ਹੋ ਗਈ। ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰਾਂ ਵਲੋਂ ਆਪਣੇ ਜੱਦੀ ਸ਼ਹਿਰ ਪਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਵੱਡੀ ਗਿਣਤੀ ਵਿੱਚ ਮਜਦੂਰ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇ। ਇਹ ਚੌਥੀ ਵਾਰ ਹੈ ਜਦੋਂ ਕਰਮਚਾਰੀਆਂ ਨੇ ਸੂਰਤ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

ਜਾਣਕਾਰੀ ਮੁਤਾਬਕ ਮੁਜ਼ਾਹਰਾਕਾਰੀ ਸੂਰਤ ਦੇ ਬਾਹਰੀ ਹਿੱਸੇ ਵਿੱਚ ਸਥਿਤ ਵਰਲੀ ਦੀ ਮਾਰਕੀਟ ਵਿੱਚ ਇਕੱਠੇ ਹੋ ਗਏ। ਪਤਾ ਇਹ ਵੀ ਲਗਾ ਹੈ ਕਿ ਮਜ਼ਦੂਰਾਂ ਨੇ ਪੁਲਿਸ ‘ਤੇ ਪੱਥਰ ਵੀ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ।ਰਿਪੋਰਟਾਂ ਅਨੁਸਾਰ ਗ੍ਰਹਿ ਮੰਤਰਾਲੇ ਵੱਲੋਂ ਮਜ਼ਦੂਰਾਂ ਨੂੰ ਘਰ ਜਾਣ ਇਜਾਜ਼ਤ ਦੇ ਦਿੱਤੀ ਗਈ ਹੈ ।

Share this Article
Leave a comment