ਨਿਊਜ਼ ਡੈਸਕ: ਕੋਰੋਨਾ ਵਾਇਰਸ ਨੇ ਲਗਭਗ ਪੂਰੀ ਦੁਨੀਆਂ ਵਿੱਚ ਪੈਰ ਪਸਾਰ ਲਏ ਹਨ। ਇਸਦੇ ਪ੍ਰਕੋਪ ਤੋਂ ਬਚਣ ਲਈ ਲੋਕ ਹੁਣ ਕੁਝ ਵੀ ਕਰਨ ਨੂੰ ਤਿਆਰ ਹਨ। ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਫਵਾਹਾਂ ਦਾ ਦੌਰ ਵੀ ਚੱਲ ਰਿਹਾ ਹੈ ਹਰ ਦੂਜਾ ਵਿਅਕਤੀ ਨੁਸਖਿਆਂ ਦੀ ਵੀਡੀਉ ਬਣਾ ਕੇ ਸ਼ੇਅਰ ਕਰ ਰਿਹਾ ਹੈ। ਅਜਿਹਾ ਹੀ ਇੱਕ ਨੁਸਖਾ ਇਰਾਨ ਵਿੱਚ ਜਾਨਲੇਵਾ ਸਾਬਤ ਹੋਇਆ ਜਿਸ ਨੇ ਲਗਭਗ 300 ਲੋਕਾਂ ਦੀ ਜਾਨ ਲੈ ਲਈ।
ਰਿਪੋਰਟਾਂ ਮੁਤਾਬਕ ਸੋਸ਼ਲ ਮੀਡੀਆ ਤੇ ਅਫਵਾਹ ਫੈਲੀ ਸੀ ਕਿ Methanol ਪੀਣ ਨਾਲ ਕੋਰੋਨਾ ਦਾ ਸੰਕਰਮਣ ਨਹੀਂ ਹੁੰਦਾ ਹੈ। ਇਸ ਤੋਂ ਬਾਅਦ ਪੂਰੇ ਈਰਾਨ ਵਿੱਚ ਕਈ ਲੋਕਾਂ ਨੇ ਮੇਥੇਨਾਲ ਪੀ ਲਈ ਜਿਸਦੇ ਨਾਲ ਲਗਭਗ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 1,000 ਤੋਂ ਜ਼ਿਆਦਾ ਬੀਮਾਰ ਹੋ ਗਏ ਹਨ।
ਇਰਾਨੀ ਮੀਡੀਆ ਦੇ ਮੁਤਾਬਕ ਹੁਣ ਤੱਕ ਲਗਭਗ 300 ਲੋਕਾਂ ਦੀ ਮੌਤ ਹੋਈ ਹੈ ਜਦਕਿ 1,000 ਤੋਂ ਜ਼ਿਆਦਾ ਬੀਮਾਰ ਹਨ। ਉੱਥੇ ਹੀ ਇਰਾਨ ਦੇ ਸਿਹਤ ਮੰਤਰਾਲੇ ਨਾਲ ਜੁਡ਼ੇ ਇੱਕ ਡਾਕਟਰ ਦੇ ਮੁਤਾਬਕ ਇਹ ਗਿਣਤੀ 500 ਦੇ ਲਗਭਗ ਹੈ ।
ਉੱਥੇ ਹੀ ਦੂਜੇ ਪਾਸੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਰਨ ਹੁਣ ਤੱਕ 24,885 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 551,800 ਤੋਂ ਜ਼ਿਆਦਾ ਲਪੇਟ ਵਿਚ ਆ ਚੁੱਕੇ ਹਨ। ਇਹ ਵਾਇਰਸ ਦੁਨੀਆ ਦੇ 202 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।