ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ SGPC ਵਲੋਂ ਲਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਖੁਸ਼੍ਰਪੀਤ ਕੌਰ ਬਰਕੰਦੀ ਧਰਮਪਤਨੀ ਐਮਐਲਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਕੀਤਾ ਗਿਆ।

ਇਸ ਕੈਂਪ ਦੌਰਾਨ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਮਹਿਤਾ ਰੋਡ, ਸ੍ਰੀ ਅੰਮਿਤਸਰ ਸਾਹਿਬ ਦੇ ਵੱਖ-ਵੱਖ ਮਾਹਿਰ ਡਾਕਟਰਾਂ ਦੀਆਂ 15 ਟੀਮਾਂ ਵੱਲੋਂ ਵੱਡੀ ਸੰਖਿਆ ਵਿੱਚ ਪਹੁੰਚੇ ਲੋਕਾਂ ਦਾ ਚੈਕਅੱਪ ਕੀਤਾ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਸੁਵਿਧਾ ਦਾ ਫਾਇਦਾ ਉਠਾਇਆ। ਜਦਕਿ ਆਪਣੇ ਸੰਬੋਧਨ ਵਿੱਚ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਮਹਿੰਗੀਆਂ ਇਲਾਜ਼ ਸੇਵਾਵਾਂ ਹੋਣ ਦੇ ਚਲਦਿਆਂ ਲੋਕ ਇਲਾਜ਼ ਕਰਵਾਉਣ ਵਿੱਚ ਅਸਮਰਥ ਹੁੰਦੇ ਹਨ। ਜਦਕਿ ਅੱਜ ਲਾਏ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਇਕ ਹੀ ਛੱਤ ਹੇਠਾਂ ਮਰੀਜ਼ਾਂ ਦਾ ਮੁਫਤ ਚੈਕਅੱਪ ਕਰਨ ਦੇ ਨਾਲ ਹੀ ਉਹਨਾਂ ਨੂੰ ਇਲਾਜ਼ ਯੋਗ ਸੇਵਾਵਾਂ ਵਿੱਚ ਦਿੱਤੀਆਂ।

ਕੈਂਪ ਦੌਰਾਨ ਜਰੂਰਤਮੰਦ ਮਰੀਜ਼ਾਂ ਦਾ ਇਲਾਜ਼ ਅੰਮ੍ਰਿਤਸਰ ਵਿਖੇ ਮੁਫਤ ਕੀਤਾ ਜਾਵੇਗਾ। ਮਰੀਜ਼ਾਂ ਨੂੰ ਆਉਣ ਅਤੇ ਜਾਣ ਦਾ ਖਰਚਾ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਵੀ ਮੌਕੇ ਦਾ ਮੁਆਇਨਾ ਕਰਦੇ ਹੋਏ ਕੈਂਪ ਦੇ ਪ੍ਰਬੰਧਕਾਂ ਦਾ ਜਾਇਜ਼ਾ ਲਿਆ ਗਿਆ ਆਏ ਡਾਕਟਰਾਂ ਦੀਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਚੈਕਅੱਪ ਕਰਵਾਉਣ ਲਈਆਂ ਆਈਆਂ ਸੰਗਤਾਂ ਦੀ ਸੇਵਾ ਦੀ ਜਿੰਮੇਵਾਰੀ ਬਾਖੂਭੀ ਨਿਭਾਈ ਗਈ।

Share this Article
Leave a comment