ਨਿਊਜ਼ ਡੈਸਕ: HP ਕੰਪਿਊਟਰ ਨਿਰਮਾਣ ਦੀ ਇੱਕ ਮਸ਼ਹੂਰ ਕੰਪਨੀ ਹੈ। ਜਿਸ ਨੇ 2 ਅਕਤੂਬਰ ਤੋਂ Chromebook ਲੈਪਟਾਪ ਦੇ ਨਿਰਮਾਣ ਦੀ ਵਿਉਂਤ ਬਣਾਈ ਹੈ। ਦੱਸਣਯੋਗ ਹੈ ਕਿ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ HP ਨੇ Google ਨਾਲ ਹੱਥ ਮਿਲਾ ਲਿਆ ਹੈ। ਇਹ ਜਾਣਕਾਰੀ ਕੰਪਨੀ ਵੱਲੋਂ ਖੁਦ ਦਿੱਤੀ ਗਈ ਹੈ।
HP ਦੀ ਮੈਨੇਜਮੈਂਟ ਨੇ ਕਿਹਾ ਕਿ ਕ੍ਰੋਮਬੁੱਕ ਡਿਵਾਈਸਾਂ ਦਾ ਨਿਰਮਾਣ ਚੇਨਈ ਦੇ ਨੇੜੇ ਫਲੈਕਸ ਸੁਵਿਧਾ ਵਿੱਚ ਕੀਤਾ ਜਾਵੇਗਾ। ਉਹ ਪਹਿਲਾਂ ਤੋਂ ਹੀ ਅਗਸਤ 2020 ਤੋਂ ਲੈਪਟਾਪ ਅਤੇ ਡੈਸਕਟਾਪ ਦੀ ਇੱਕ ਰੇਂਜ ਦਾ ਉਤਪਾਦਨ ਕਰ ਰਹੇ ਹਨ। HP ਦੇ ਸੀਨੀਅਰ ਡਾਇਰੈਕਟ ਵਿਕਰਮ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਭਾਰਤ ਵਿੱਚ ਕ੍ਰੋਮਬੁੱਕ ਲੈਪਟਾਪਾਂ ਦੀ ਆਸਾਨ ਪਹੁੰਚ ਪ੍ਰਦਾਨ ਕਰੇਗੀ। ਉਹ ਭਾਰਤੀ ਵਿਦਿਆਰਥੀਆਂ ਲਈ ਕਿਫਾਇਤੀ ਪੀਸੀ ਤੱਕ ਪਹੁੰਚ ਨੂੰ ਆਸਾਨ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣਾ ਹੋਰ ਵਿਸਥਾਰ ਸਰਕਾਰ ਦੀ ਮੇਕ ਇਨ ਇੰਡੀਆ ਪਹਿਲਕਦਮੀ ਰਾਹੀਂ ਜਾਰੀ ਰੱਖਣਗੇ।
ਐਜੂਕੇਸ਼ਨ ਦੇ ਮੁਖੀ ਬਾਨੀ ਧਵਨ ਨੇ ਕਿਹਾ ਕਿ HP ਦੇ ਨਾਲ Chromebook ਦਾ ਨਿਰਮਾਣ ਭਾਰਤ ਵਿੱਚ ਹੀ ਹੋਵੇਗਾ। ਸਿੱਖਿਆ ਦੇ ਪਾਸਾਰ ਨੂੰ ਡਿਜੀਟਲ ਪਰਿਵਰਤਨ ਤੱਕ ਲਿਆਉਣ ਲਈ ਕੰਪਨੀ ਆਪਣਾ ਪੂਰਾ ਸਮਰਥਨ ਦੇਵੇਗੀ। ਉਹ ਭਾਰਤ ਡਿਜੀਟਲ ਸਿੱਖਿਆ ਉੱਤੇ ਜ਼ੋਰ ਦੇ ਰਹੀ ਹੈ। ਕੰਪਨੀ ਵੱਲੋਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਕੰਪਿਊਟਿੰਗ ਹਾਰਡਵੇਅਰ ਚ ਨਿਵੇਸ਼ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ, ਲੈਪਟਾਪ ਅਤੇ ਟੈਬਲੇਟ ਮੁਹੱਈਆ ਕੀਤੇ ਜਾ ਰਹੇ ਹਨ।