ਨਿਊਜ਼ ਡੈਸਕ : ਬਦਲਦੇ ਮੌਸਮ ਦਾ ਅਸਰ ਸਭ ਤੋਂ ਪਹਿਲਾਂ ਸਾਡੀ ਚਮੜੀ ਅਤੇ ਵਾਲਾਂ ‘ਤੇ ਨਜ਼ਰ ਆਉਂਦਾ ਹੈ। ਗਰਮੀਆਂ ਤੋਂ ਬਾਅਦ ਮਾਨਸੂਨ ਦਾ ਮੌਸਮ ਆਉਂਦਾ ਹੈ ਅਤੇ ਇਸ ਵਿੱਚ ਵਾਲਾਂ ‘ਚ ਚਿਪਚਿਪਾਪਨ ਅਤੇ ਝੜਦੇ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਨਾਂ ਸਿਰਫ ਤੁਹਾਨੂੰ ਵਾਲ ਝੜਨ ਦੇ ਨੁਸਖੇ ਸਗੋਂ ਇਸ ਦੇ ਕਾਰਨਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਮੀਂਹ ਦੇ ਦਿਨਾਂ ‘ਚ ਕਿਉਂ ਜ਼ਿਆਦਾ ਟੁੱਟਦੇ ਹਨ ਵਾਲ ?
-ਆਇਲੀ ਸਕੈਲਪ
-ਉਲਝੇ- ਰੁੱਖੇ ਵਾਲ
-ਡੈਂਡਰਫ
-ਖੁਜਲੀ
-ਮਾਇਕਰੋਬਿਅਲ ਇਨਫੈਕਸ਼ਨ
ਇਨ੍ਹਾਂ ਕਾਰਨਾਂ ਕਰਕੇ ਵਾਲਾਂ ਦਾ ਝੜਨਾ ਸ਼ੁਰੂ ਹੁੰਦਾ ਹੈ ਤੇ ਜੇਕਰ ਤੁਸੀ ਸ਼ੁਰੂਆਤ ਤੋਂ ਹੀ ਇਨ੍ਹਾਂ ਗੱਲਾਂ ‘ਤੇ ਧਿਆਨ ਦੇਣ ਲੱਗ ਜਾਓਗੇ ਤਾਂ ਕਾਫ਼ੀ ਹੱਦ ਤੱਕ ਵਾਲ ਝੜਨ ਦੀ ਸਮੱਸਿਆ ਘੱਟ ਹੋ ਜਾਵੇਗੀ।
ਕਿੰਝ ਕਰ ਸਕਦੇ ਹਾਂ ਕੰਟਰੋਲ
ਵਾਲ ਝੜਨਾ ਕੋਈ ਜ਼ਿਆਦਾ ਵੱਡੀ ਪਰੇਸ਼ਾਨੀ ਨਹੀਂ ਹੈ। ਤੁਹਾਨੂੰ ਕੁੱਝ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਣਾ ਪਵੇਗਾ।
– ਆਪਣੇ ਵਾਲਾਂ ਨੂੰ ਨਿਯਮਤ ਮਾਈਲਡ ਸ਼ੈਂਪੂ ਨਾਲ ਧੋਵੋ, ਖਾਸਤੌਰ ‘ਤੇ ਜੇਕਰ ਵਾਲ ਮੀਂਹ ਵਿੱਚ ਭਿੱਜ ਗਏ ਹਨ। ਮੀਂਹ ਦਾ ਪਾਣੀ ਵਾਲਾਂ ਅਤੇ ਚਮੜੀ ਲਈ ਚੰਗਾ ਨਹੀਂ ਹੁੰਦਾ ਕਿਉਂਕਿ ਮੀਂਹ ਦੇ ਪਾਣੀ ਦਾ ਪੀਐਚ ਲੈਵਲ 5.6 ਯਾਨੀ ਐਸੀਡਿਕ ਹੁੰਦਾ ਹੈ।
-ਜੇਕਰ ਵਾਲ ਮੀਂਹ ਵਿੱਚ ਭਿੱਜ ਜਾਂਦੇ ਹਨ, ਤਾਂ ਤੁਰੰਤ ਆਪਣੀ ਸਕੈਲਪ ਨੂੰ ਹੇਅਰ ਡਰਾਇਰ ਨਾਲ ਸੁਕਾਓ। ਇਸ ਨਾਲ ਤੁਸੀ ਡੈਂਡਰਫ ਦੀ ਸਮੱਸਿਆ ਤੋਂ ਬਚੇ ਰਹੋਗੇ।
-ਆਪਣੇ ਵਾਲਾਂ ਨੂੰ ਸੁਲਝਾਉਣ ਲਈ ਖੁਲ੍ਹੇ ਦੰਦਿਆਂ ਵਾਲੀ ਕੰਘੀ ਦਾ ਇਸਤੇਮਾਲ ਕਰੋ। ਇਸ ਨਾਲ ਤੁਹਾਡੇ ਵਾਲ ਉਲਝੇ ਹੋਣ ‘ਤੇ ਵੀ ਨਹੀਂ ਟੁੱਟਣਗੇ। ਗਿੱਲੇ ਵਾਲਾਂ ‘ਚ ਭੁੱਲ ਕੇ ਵੀ ਕੰਘੀ ਨਾਂ ਕਰੋ।
– ਜੇਕਰ ਤੁਸੀਂ ਹਾਲ ਹੀ ਵਿੱਚ ਵਾਲਾਂ ਨੂੰ ਕਲਰ ਕਰਵਾਇਆ ਹੈ ਤਾਂ ਵਾਲਾਂ ‘ਚ ਕੰਡੀਸ਼ਨਰ ਜ਼ਰੂਰ ਲਗਾਓ।
– ਆਪਣੇ ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਨਾਰੀਅਲ ਦੇ ਤੇਲ ਨਾਲ ਜ਼ਰੂਰ ਮਾਲਿਸ਼ ਕਰੋ।