ਮੁੱਦੇ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਵਿਰੋਧ ਕਰਨਾ ਕਿੰਨਾ ਕੁ ਜਾਇਜ਼ 

TeamGlobalPunjab
2 Min Read

– ਡਾ ਗੁਰਜੰਟ ਸਿੰਘ

ਮੈਂ ਕਈ ਦਿਨਾ ਤੋਂ ਸੋਚ ਰਿਹਾ ਹਾਂ ਕਿ ਕਈ ਵਾਰੀ ਅਸੀਂ ਕਿਸੇ ਇਸ਼ੂ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਬਿਨਾਂ ਸੋਚੇ ਹੀ ਵਿਰੋਧ ਤੇਜ ਕਰ ਦਿੰਦੇ, ਭਾਵੇਂ ਕਈ ਉਸ ਤੋਂ ਵਕਤੀ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਬਣ ਰਹੀ ਹੁੰਦੀ ਹੈ, ਜਦ ਕਿ ਲੰਮੇ ਸਮੇਂ ਵਿੱਚ ਨਾਕਾਰਤਮਕ ਪੈਣ ਵਾਲੇ ਅਸਰ ਬਾਰੇ ਸੋਚਦੇ ਹੀ ਨਹੀਂ। ਜਿਵੇਂ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲਣ ਯੋਗ ਫ਼ੀਸਾਂ ਬਾਰੇ ਬਹਿਸ ਬੜੀ ਭਖੀ ਹੋਈ ਹੈ। ਇਹ ਸਕੂਲ ਵਿਰੋਧ ਕਰਨ ਵਾਲੇ ਲੋਕਾਂ ਦੇ ਉਚ ਪਸੰਦੀਦਾ ਸਕੂਲ ਹਨ, ਸਰਕਾਰੀ ਸਕੂਲ ਉਨ੍ਹਾਂ ਦੇ ਨੱਕ ਥੱਲੇ ਨਹੀਂ ਆਉਂਦੇ। ਉਨ੍ਹਾਂ ਵਿੱਚੋਂ ਬਹੁਤੇ ਫੀਸ ਦੇਣ ਦੀ ਸਮਰੱਥਾ ਰੱਖਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਸਿਖਿਆ ਦੇ ਵਪਾਰੀਕਰਨ ਵਿਚ ਵੱਡਾ ਹਿੱਸਾ ਹੈ। ਮਾਰਕੀਟ ਦਾ ਸੁਭਾਅ ਹੈ ਉਹ ਆਪਣੀ ਵਸਤੂ ਮਹਿੰਗੇ ਭਾਅ ਵੇਚਦੀ ਹੈ, ਉਹ ਹੁਣ ਤੱਕ ਖਰੀਦਦੇ ਆ ਰਹੇ ਹਨ। ਸਿੱਟੇ ਵਜੋਂ ਸਰਕਾਰੀ ਸਕੂਲ ਮਿਆਰੀ ਅਤੇ ਮੁਕਾਬਲੇ ਦੀ ਵਿਦਿਆ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਰਹੇ ਹਨ। ਹੁਣ ਸਾਡੇ ਕੋਲ ਦੋ ਹੀ ਵਿਕਲਪ ਹਨ, ਪਹਿਲਾਂ ਅਸੀਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਦਿੱਤੀਆਂ ਜਾਂਦੀਆਂ ਫੀਸਾਂ ਤੋਂ ਅੱਧੀਆਂ ਫੀਸਾਂ ਦੇ ਕੇ ਪਿੰਡ ਪੱਧਰ ਦੀਆਂ ਸੋਸਾਇਟੀਆ ਬਣਾਕੇ ਉਸਦਾ ਪੱਧਰ ਉਚਾ ਚੱਕ ਸਕਦੇ ਹਾਂ, ਇਸ ਨਾਲ ਵਿਦਿਆ ਦੇ ਵਪਾਰੀਕਰਨ ਨੂੰ ਠੱਲ੍ਹ ਪੈ ਸਕਦੀ ਹੈ ਅਤੇ ਪ੍ਰਾਈਵੇਟ ਸਕੂਲਾਂ ਨੂੰ ਮੁਕਾਬਲਾ ਦਿੱਤਾ ਜਾ ਸਕਦਾ ਹੈ। ਜੇਕਰ ਇਹ ਵਿਕਲਪ ਪਸੰਦ ਨਹੀਂ ਤਾਂ ਫਿਰ ਪ੍ਰਾਈਵੇਟ ਸਕੂਲਾਂ ਵੱਲੋਂ ਮੰਗੀਆਂ ਜਾ ਰਹੀਆਂ ਫ਼ੀਸਾਂ,ਜਿਹੜੇ ਮਾਪੇ ਅਦਾ ਕਰ ਸਕਦੇ ਹਨ ਉਨ੍ਹਾਂ ਨੂੰ ਇਮਾਨਦਾਰੀ ਨਾਲ ਪੂਰੀਆਂ ਫੀਸਾਂ ਅਦਾ ਕਰ ਦੇਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਵਾਕਿਆ ਹੀ ਵਿੱਤੀ ਹਾਨੀ ਹੋਈ ਹੈ ਉਨ੍ਹਾਂ ਪ੍ਰਤੀ ਸਕੂਲਾਂ ਦੇ ਮਾਲਕਾਂ ਨੂੰ ਹਮਦਰਦੀ ਰੱਖਣੀ ਚਾਹੀਦੀ ਹੈ ਕਿਉਂਕਿ ਕਿ ਸਿਆਣਾ ਵਪਾਰੀ ਲੰਮੇ ਸਮੇਂ ਦੇ ਲਾਭ ਬਾਰੇ ਸੋਚਦਾ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਕੀ ਕਿਤੇ ਥੋੜ ਚਿਰੇ ਲਾਭਾਂ ਦੀ ਪੂਰਤੀ ਲਈ ਅਸੀਂ ਆਪਣੇ ਪਸੰਦੀਦਾ ਵਿਦਿਅਕ ਅਦਾਰਿਆਂ ਨੂੰ ਪੈਰੇਲੇਸਿਸ ਕਰਨ ਵੱਲ੍ਹ ਤਾਂ ਨਹੀਂ ਵੱਧ ਰਹੇ।
ਸੋਚੋ ! ਹਾਲਾਤ ਆਪਾਤਕਾਲੀਨ ਹਨ, ਕਿਸੇ ਖਾਸ ਵਰਗ ਦੀ ਪੈਦਾਇਸ਼ ਨਹੀਂ।

ਪ੍ਰਿੰਸੀਪਲ ਅਮਰਦੀਪ ਸਿੰਘ ਮੈਮੋਰੀਅਲ ਕਾਲਜ ਮੁਕੰਦਪੁਰ (ਜ਼ਿਲ੍ਹਾ ਨਵਾਂਸ਼ਹਿਰ )

Share this Article
Leave a comment