ਵਰਲਡ ਡੈਸਕ – ਰੂਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਕੰਬਣ ਲਾ ਦੇਵੇਗਾ। ਇੱਥੇ ਇੱਕ ਵਿਅਕਤੀ ਨੇ 17ਵੀਂ ਮੰਜ਼ਲ ਤੋਂ ਖੁਦਕੁਸ਼ੀ ਕਰਨ ਲਈ ਛਾਲ ਮਾਰ ਦਿੱਤੀ। ਇਸ ਸਮੇਂ ਦੌਰਾਨ ਉਹ ਸੜਕ ‘ਤੇ ਪੰਜ ਮਹੀਨਿਆਂ ਦੇ ਬੱਚੇ ‘ਤੇ ਡਿੱਗ ਗਿਆ। ਹਾਦਸੇ ‘ਚ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਨਾਲ ਹੀ ਬੱਚੇ ਨੇ ਵੀ ਆਪਣੀ ਮਾਂ ਦੇ ਅੱਗੇ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਬੀਤੇ ਵੀਰਵਾਰ ਨੂੰ ਦੱਖਣ-ਪੱਛਮੀ ਵੋਰੋਨੇਜ਼ ਵਿੱਚ ਵਾਪਰੀ ਸੀ ਤੇ ਸੀਸੀਟੀਵੀ ਵਿੱਚ ਕੈਦ ਹੋ ਗਈ । ਸੀਸੀਟੀਵੀ ਫੁਟੇਜ ਵਿਚ ਇਕ ਔਰਤ ਆਪਣੇ ਬੱਚੇ ਦੇ ਨਾਲ ਪ੍ਰੈਮ (ਬੱਚੇ ਦੀ ਗੱਡੀ) ਵਿਚ ਘੁੰਮਦੀ ਹੋਈ ਦਿਖਾਈ ਦਿੱਤੀ ਹੈ। ਜਦੋਂ ਉਸ ਨੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਆਦਮੀ ਪ੍ਰੈਮ ਤੇ ਡਿੱਗ ਪਿਆ। ਇਸ ਨਾਲ ਪ੍ਰੈਮ ਫਟ ਗਿਆ ਤੇ ਸੜਕ ਤੇ ਟੁੱਟ ਗਿਆ। ਬੱਚੇ ਦੀ ਇੱਕ ਐਂਬੂਲੈਂਸ ਵਿੱਚ ਮੌਤ ਹੋ ਗਈ
ਇਸ ਹਾਦਸੇ ਤੋਂ ਹਰ ਕੋਈ ਹੈਰਾਨ ਸੀ। ਦਰਅਸਲ, ਇਸ ਹਾਦਸੇ ਤੋਂ ਬਾਅਦ ਔਰਤ ਨੇ ਖੂਨ ਨਾਲ ਭਿੱਜੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਮਦਦ ਲਈ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਨੇ ਆਤਮ ਹੱਤਿਆ ਕੀਤੀ, ਜਿਸ ਲਈ ਉਹ 17 ਵੀਂ ਮੰਜ਼ਲ ਤੋਂ ਛਾਲ ਮਾਰ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।