ਹਿਊਸਟਨ: ਅਮਰੀਕਾ ਦੀ ਹਿਊਸਟਨ ਪੁਲਿਸ ’ਤੇ ਇੱਕ ਸਾਲ ਦੇ ਬੱਚੇ ਦੇ ਸਿਰ ‘ਚ ਗੋਲੀ ਮਾਰਨ ਦਾ ਇਲਜ਼ਾਮ ਲੱਗੇ ਹਨ। ਦੋਸ਼ ਹਨ ਕਿ ਹਿਊਸਟਨ ਪੁਲਿਸ ਨੇ ਕਾਰ ‘ਚ ਬੈਠੇ ਇੱਕ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਇਸ ਘਟਨਾ ਦੀ ਪੂਰੇ ਅਮਰੀਕਾ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਚੋਰਾਂ ਨੂੰ ਫੜਨ ਦੌਰਾਨ ਪੁਲਿਸ ਨੇ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿੱਤੀ।
ਸਥਾਨਕ ਰਿਪੋਰਟਾਂ ਮੁਤਾਬਕ ਬੱਚੇ ਦੇ ਸਿਰ ‘ਚੋਂ ਅਪਰੇਸ਼ਨ ਕਰ ਕੇ ਖੋਪੜੀ ਦਾ ਹਿੱਸਾ ਕੱਢ ਦਿੱਤਾ ਗਿਆ ਹੈ। ਬੱਚੇ ਦੀ ਮਾਂ ਨੇ ਕਿਹਾ ਗੋਲੀ ਮਾਰਨ ਦੀ ਇਹ ਘਟਨਾ 3 ਮਾਰਚ ਦੀ ਹੈ। ਜਦੋਂ ਉਹ ਇੱਕ ਗੈਸ ਸਟੇਸ਼ਨ ’ਤੇ ਆਪਣੀ ਕਾਰ ਵਿਚ ਗੈਸ ਭਰਵਾ ਰਹੀ ਸੀ ਤਾਂ ਉਸੇ ਸਮੇਂ ਹਿਊਸਟਨ ਪੁਲਿਸ ਚੋਰਾਂ ਨੂੰ ਫੜਨ ਲਈ ਉਥੇ ਪਹੁੰਚ ਗਈ ਅਤੇ ਔਰਤ ਕੋਲੋਂ ਉਸ ਦੀ ਕਾਰ ਮੰਗੀ। ਔਰਤ ਨੇ ਕਾਰ ਵਿਚ ਬੱਚੇ ਦੇ ਹੋਣ ਦੀ ਗੱਲ ਕਹਿ ਕੇ ਕਾਰ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਸਮੇਂ ਮੁਲਜ਼ਮ ਉਧਰ ਤੋਂ ਭੱਜਣ ਲੱਗਾ ਅਤੇ ਇਸ ਤੋਂ ਪਹਿਲਾਂ ਕੁਝ ਸਮਝਦੀ ਪੁਲਿਸ ਨੇ ਉਸ ਦੀ ਕਾਰ ’ਤੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਉਸ ਦੇ ਬੇਟੇ ਦੇ ਸਿਰ ਵਿਚ ਲੱਗੀ।
ਉਥੇ ਹੀ ਦੂਜੇ ਪਾਸੇ ਹਿਊਸਟਨ ਪੁਲਿਸ ਨੇ ਵੱਖ ਤੋਂ ਦਾਅਵਾ ਕੀਤਾ ਹੈ। ਹਿਊਸਟਨ ਪੁਲਿਸ ਨੇ ਕਿਹਾ ਕਿ ਜਦ ਗੋਲੀਬਾਰੀ ਹੋਈ ਤਾਂ ਉਸ ਸਮੇਂ ਔਰਤ ਕਾਰ ਵਿਚ ਨਹੀਂ ਸੀ ਅਤੇ 30 ਸਾਲ ਦੇ ਬਦਮਾਸ਼ ਦਾ ਪੁਲਿਸ ਪਿੱਛਾ ਕਰ ਰਹੀ ਸੀ। ਮੁਲਜ਼ਮ ਦੇ ਹੱਥ ਵਿਚ ਬੰਦੂਕ ਸੀ ਤੇ ਉਹ ਔਰਤ ਦੀ ਕਾਰ ਵਿਚ ਵੜ ਗਿਆ। ਕਾਰ ਵਿਚ ਬਦਮਾਸ਼ ਨੇ ਬੰਦੂਕ ਰੱਖਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਫਾਇਰਿੰਗ ਹੋਈ ਜਿਸ ਵਿਚ ਮੁਲਜ਼ਮ ਮਾਰਿਆ ਗਿਆ ਪਰ ਬੱਚੇ ਨੂੰ ਵੀ ਗੋਲੀ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਹਸਪਤਾਲ ਭਰਤੀ ਕਰਾਇਆ।