ਚੰਡੀਗੜ੍ਹ, 16 ਅਪ੍ਰੈਲ – ਹਰਿਆਣਾ ਦੇ ਖੇਤੀਬਾੜੀ, ਕਿਸਾਨ ਭਲਾਈ, ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸਰਕਾਰ ਸੇਮ ਗ੍ਰਸਤ ਜਮੀਨ ਨੂੰ ਮੁੜ ਉਪਜਾਊ ਬਨਾਉਣ ਲਈ ਗੰਭੀਰਤਾ ਦੇ ਨਾਲ ਯਤਨਸ਼ੀਲ ਹੈ ਅਤੇ ਗ੍ਰਾਂਟ ਅਧਾਰਿਤ ਯੋਜਨਾਵਾਂ ਬਣਾ ਕੇ ਲਾਗੂ ਕਰ ਰਹੀ ਹੈ।
ਸ਼ਿਆਮ ਸਿੰਘ ਰਾਣਾ ਅੱਜ ਜਿਲ੍ਹਾ ਝੱਜਰ ਵਿੱਚ ਪ੍ਰਬੰਧਿਤ ਖੇਤੀ ਕਿਸਾਨਾਂ ਨਾਲ ਜੁੜੇ ਵਿਭਾਗ ਦੇ ਅਧਿਕਾਰੀ, ਜਾਗਰੁਕ ਕਿਸਾਨਾਂ ਤੇ ਮੱਛੀ ਪਾਲਕਾਂ ਦੀ ਸਾਂਝਾ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਝੱਜਰ ਵਿੱਚ ਸੇਮ ਗ੍ਰਸਤ ਜਮੀਨ ਦਾ ਸਰਵੇ ਕਰ ਰਿਪੋਰਟ ਤਿਆਰ ਕਰਨ। ਝੱਜਰ ਜਿਲ੍ਹਾ ਵਿੱਚ ਇੱਕ ਲੱਖ 86 ਹਜਾਰ 925 ਏਕੜ ਭੂਮੀ ਸੇਮ ਗ੍ਰਸਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਘੱਟ ਤੋਂ ਘੱਟ ਦੱਸ ਹਜਾਰ ਏਕੜ ਭੂਮੀ ਨੂੰ ਸੇਮ ਗ੍ਰਸਤ ਤੋਂ ਮੁਕਤ ਕਰਨ ਦਾ ਟੀਚਾ ਪੂਰਾ ਕਰਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੇਮ ਗ੍ਰਸਤ ਜਮੀਨ ਤੋਂ ਕਿਨਕਲੇ ਖਾਰੇ ਪਾਣੀ ਨੂੰ ਮੱਛੀ ਪਾਲਣ ਲਈ ਵਰਤੋ ਵਿੱਚ ਲਿਆਇਆ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਨੂੰ ਦੋਹਰਾ ਲਾਭ ਹੋਵੇਗਾ। ਇੱਥੇ ਸੇਮ ਗ੍ਰਸਤ ਭੂਮੀ ਹੈ, ਉਸ ਦੇ ਕੋਲ ਹੀ ਤਾਲਾਬ ਖੋਦ ਕੇ ਮੱਛੀ ਪਾਲਣ ਸ਼ੁਰੂ ਕੀਤਾ ਜਾ ਸਕਦਾ ਹੈ। ਝੀਂਗਾ ਮੱਛੀ ਲਈ ਖਾਰੇ ਪਾਣੀ ਸੱਭ ਤੋਂ ਬਿਹਤਰ ਮੰਨਿਆ ਗਿਆ ਹੈ। ਇਸ ਦੇ ਲਈ ਸਰਕਾਰ ਵੱਲੋਂ ਗ੍ਰਾਂਟ ਅਧਾਰਿਤ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਗਈਆਂ ਹਨ। ਮੰਤਰੀ ਨੂੰ ਦਸਿਆ ਗਿਆ ਕਿ ਬਾਕਰਾ ਪਿੰਡ ਦੇ ਇੱਕ ਕਿਸਾਨ ਨੇ ਇਸ ‘ਤੇ ਪ੍ਰੋਜੈਕਟ ਕੰਮ ਸ਼ੁਰੂ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਿੱਚ ਕਿਸਾਨ ਦੀ ਪੂਰੀ ਮਦਦ ਕਰਨ ਅਤੇ ਮੈਂ ਖੁਦ ਅਗਲੀ ਵਿਜਿਟ ਦੌਰਾਨ ਇਸ ਪ੍ਰੋਜੈਕਟ ਦਾ ਅਵਲੋਕਨ ਕਰੂੰਗਾ।
ਮੱਛੀ ਪਾਲਣ ਮੰਤਰੀ ਨੇ ਦਸਿਆ ਕਿ ਮੱਛੀ ਪਾਲਕਾਂ ਦੇ ਹਿੱਤ ਲਈ ਸਰਕਾਰ ਮੋਬਾਇਲ ਵਾਟਰ ਟੇਸਟਿੰਗ ਲੈਬ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਗ੍ਰਾਂਟ ਅਧਾਰਿਤ ਯੋਜਨਾਵਾਂ ਦੀ ਸੀਮਾ ਅਤੇ ਦਾਇਰਾ ਵਧਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਦਾ ਯਤਨ ਹੈ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇ, ਰਸਾਇਨਿਕ ਖੇਤੀ ਦੀ ਥਾਂ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਮਿਲੇ। ਵੱਧ ਤੋਂ ਵੱਧ ਪਸ਼ੂ ਧਨ ਦਾ ਬੀਮਾ ਹੋਵੇ।