ਹਨੀ ਸਿੰਘ ਦੀ ਪਤਨੀ ਨੇ ਖੋਲ੍ਹੇ ਭੇਦ, ਹਨੀਮੂਨ ‘ਤੇ ਪਤੀ ਨੇ ਕੀਤੀ ਸੀ ਕੁੱਟਮਾਰ ਤੇ ਹੋਰ ਔਰਤਾਂ ਨਾਲ ਬਣਾਉਂਦਾ ਹੈ ਸਰੀਰਕ ਸਬੰਧ

TeamGlobalPunjab
3 Min Read

ਨਿਊਜ਼ ਡੈਸਕ : ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੂੰ ਚਾਹੁਣ ਵਾਲਿਆਂ ਲਈ ਬੀਤੇ ਦਿਨੀਂ ਇੱਕ ਬੁਰੀ ਖਬਰ ਸਾਹਮਣੇ ਆਈ। ਹਨੀ ਸਿੰਘ ਦੇ ਖਿਲਾਫ ਅਦਾਲਤ ਵਿੱਚ ਘਰੇਲੂ ਹਿੰਸਾ ਦਾ ਮੁਕੱਦਮਾ ਦਰਜ ਹੋਇਆ ਹੈ। ਸ਼ਾਲਿਨੀ ਨੇ ਆਪਣੇ ਪਤੀ ਹਨੀ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਆਪਣੀ ਦਰਦ ਭਰੀ ਕਹਾਣੀ ਵੀ ਸੁਣਾਈ। ਸਾਹਮਣੇ ਆਇਆ ਕਿ ਹਨੀ ਸਿੰਘ ਨੇ ਆਪਣੀ ਪਤਨੀ ਸ਼ਾਲਿਨੀ ਦੇ ਨਾਲ ਬੁਰਾ ਵਰਤਾਅ ਵਿਆਹ ਤੋਂ ਬਾਅਦ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਹਨੀਮੂਨ ‘ਤੇ ਹੋਈ ਘਟਨਾ ਦੇ ਰਾਜ ਵੀ ਖੁਦ ਸ਼ਾਲਿਨੀ ਨੇ ਖੋਲ੍ਹੇ ਹਨ।

ਸ਼ਾਲਿਨੀ ਨੇ ਆਪਣੀ ਪਟੀਸ਼ਨ ‘ਚ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਹ ਹਨੀਮੂਨ ਲਈ ਮਾਰੀਸ਼ਸ ਗਏ, ਹਨੀ ਸਿੰਘ ਨੇ ਉਸ ‘ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੋਵੇਂ ਮਾਰੀਸ਼ਸ ਪਹੁੰਚੇ ਤਾਂ ਸ਼ਾਲਿਨੀ ਨੂੰ ਲੱਗਿਆ ਕਿ ਹਨੀ ਸਿੰਘ ਦਾ ਵਿਵਹਾਰ ਬਦਲ ਗਿਆ ਹੈ, ਉਹ ਜ਼ਿਆਦਾਤਰ ਚੁੱਪ ਅਤੇ ਸ਼ਾਂਤ ਰਹਿਣ ਲੱਗਿਆ। ਜਦੋਂ ਸ਼ਾਲਿਨੀ ਨੇ ਹਨੀ ਸਿੰਘ ਦੇ ਬਦਲੇ ਹੋਏ ਵਿਵਹਾਰ ਬਾਰੇ ਪੁੱਛਿਆ ਤਾਂ ਉਹ ਗੁੱਸੇ ਵਿੱਚ ਆ ਗਿਆ। ਹਨੀ ਸਿੰਘ ਨੇ ਗੁੱਸੇ ‘ਚ ਸ਼ਾਲਿਨੀ ਨੂੰ ਬਿਸਤਰੇ ‘ਤੇ ਜ਼ੋਰ ਨਾਲ ਧੱਕਾ ਦਿੱਤਾ ਅਤੇ ਚੀਕਣ ਲੱਗਿਆ ਕਿ ਕਿਸੇ ‘ਚ ਯੋ -ਯੋ ਹਨੀ ਸਿੰਘ ਨੂੰ ਸਵਾਲ ਕਰਨ ਦੀ ਹਿੰਮਤ ਨਹੀਂ ਹੈ, ਤਾਂ ਤੂੰ ਵੀ ਮੇਰੇ ਤੋਂ ਕਦੇ ਕੋਈ ਸਵਾਲ ਨਾ ਕਰੀ।

ਸ਼ਾਲਿਨੀ ਨਾਲ ਨਹੀਂ ਕਰਵਾਉਣਾ ਚਾਹੁੰਦਾ ਸੀ ਵਿਆਹ

- Advertisement -

ਹਨੀ ਸਿੰਘ ਨੇ ਇਸ ਦੌਰਾਨ ਕਿਹਾ, ‘ਮੈਂ ਵਿਆਹ ਨੂੰ ਲੈ ਕੇ ਪਰੇਸ਼ਾਨ ਹਾਂ। ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਪਰ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ, ਇਸ ਲਈ ਮੈਨੂੰ ਵਿਆਹ ਕਰਵਾਉਣਾ ਪਿਆ।’ ਇੱਕ ਲੰਮੇ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ, ਹਨੀ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸ਼ਾਲਿਨੀ ਪੂਰੀ ਤਰ੍ਹਾਂ ਟੁੱਟ ਗਈ ਸੀ। ਇਹ ਕਹਿਣ ਤੋਂ ਬਾਅਦ ਹਨੀ ਸਿੰਘ ਹੋਟਲ ਦੇ ਕਮਰੇ ‘ਚੋਂ ਚਲੇ ਗਏ।

ਇਸ ਤੋਂ ਇਲਾਵਾ ਸ਼ਾਲਿਨੀ ਨੇ ਦੋਸ਼ ਲਾਇਆ ਕਿ ਹਨੀ ਸਿੰਘ ਇਹ ਕਹਿਣ ਤੋਂ ਬਾਅਦ ਕਈ ਘੰਟਿਆਂ ਵਾਪਸ ਨਹੀਂ ਪਰਤਿਆ। ਜਦੋਂ ਉਹ ਵਾਪਸ ਆਇਆ ਤਾਂ ਸ਼ਾਲਿਨੀ ਨੇ ਉਸ ਨੂੰ ਹੋਟਲ ਦੇ ਕਮਰੇ ਵਿੱਚ ਇਕੱਲਾ ਛੱਡਣ ਦਾ ਕਾਰਨ ਪੁੱਛਿਆ ਤਾਂ ਹਨੀ ਸਿੰਘ ਨੇ ਸ਼ਾਲਿਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਬਹੁਤ ਖਰਾਬ ਹੋ ਗਏ।

ਸ਼ਾਲਿਨੀ ਤਲਵਾੜ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਦੇ ਹੋਰਨਾਂ ਔਰਤਾਂ ਨਾਲ ਸਰੀਰਕ ਸਬੰਧ ਹਨ। ਸ਼ਾਲਿਨੀ ਨੇ ਕਿਹਾ ਕਿ ਹਨੀ ਸਿੰਘ ਉਸ ਨੂੰ ਕਿਸੇ ਵੀ ਸਮਾਗਮ ‘ਤੇ ਲੈ ਕੇ ਜਾਣ ਲਈ ਬੁਰੀ ਤਰ੍ਹਾਂ ਕੁੱਟਦਾ ਹੈ।

ਸ਼ਾਲਿਨੀ ਨੇ ਕਿਹਾ ਕਿ ਉਸ ਨੇ ਜਨਤਕ ਤੌਰ ‘ਤੇ ਵਿਆਹ ਦਾ ਕੋਈ ਸੰਕੇਤ ਨਹੀਂ ਦਿੱਤਾ ਤੇ ਉਸ ਨੇ ਸਗਾਈ ‘ਤੇ ਪਾਈ ਗਈ ਹੀਰੇ ਦੀ ਮੁੰਦਰੀ ਨੂੰ ਵੀ ਉਤਾਰ ਦਿੱਤੀ ਸੀ।

- Advertisement -
Share this Article
Leave a comment