ਨਿਊਜ਼ ਡੈਸਕ : ਅੱਜ ਕੱਲ੍ਹ ਬਾਜ਼ਾਰ ਵਿੱਚ ਕਈ ਟੂਥਪੇਸਟ ਅਤੇ ਪ੍ਰੋਡਕਟਸ ਮੌਜੂਦ ਹਨ ਜੋ ਪੀਲੇ ਦੰਦਾਂ ਨੂੰ ਚਿੱਟਾ ਕਰਨ ਦਾ ਦਾਅਵਾ ਕਰਦੇ ਹਨ। ਪਰ ਇਹਨਾਂ ਸਾਰੀਆਂ ਚੀਜਾਂ ਵਿੱਚ ਕੈਮੀਕਲ ਅਤੇ ਬਲੀਚ ਹੁੰਦਾ ਹੈ ਜੋ ਤੁਹਾਡੇ ਦੰਦਾਂ ਦੇ ਨਾਲ-ਨਾਲ ਸਰੀਰ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ਵਿੱਚ ਅਸੀ ਤੁਹਾਨੂੰ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀ ਘਰ ਵਿੱਚ ਹੀ ਆਸਾਨੀ ਨਾਲ ਆਪਣੇ ਪੀਲੇ ਦੰਦਾਂ ਨੂੰ ਫਿਰ ਤੋਂ ਦੁੱਧ ਵਰਗੇ ਚਿੱਟੇ ਬਣਾ ਸਕਦੇ ਹੋ।
-ਨਿੰਬੂ ਦੇ ਛਿਲਕੇ ਨਾਲ ਤੁਸੀਂ ਆਪਣੇ ਦੰਦਾਂ ਨੂੰ ਸਾਫ਼ ਕਰ ਸਕਦੇ ਹੋ। ਕਿਉਂਕਿ ਨਿੰਬੂ ’ਚ ਬਲੀਚਿੰਗ ਏਜੈਂਟ ਹੁੰਦਾ ਹੈ, ਇਸ ਦੇ ਕਾਰਨ ਨਿੰਬੂ ਦਾ ਛਿਲਕਾ ਦੰਦਾਂ ਨੂੰ ਸਾਫ ਕਰ ਸਕਦਾ ਹੈ। ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਨਿੰਬੂ ਦੇ ਛਿਲਕੇ ਨੂੰ ਦੰਦਾਂ ’ਤੇ ਚੰਗੀ ਤਰ੍ਹਾਂ ਰਗੜਨ ਨਾਲ ਦੰਦ ਸਾਫ ਹੋ ਸਕਦੇ ਹਨ।
-ਨਾਰੀਅਲ ਦਾ ਤੇਲ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਾਫੀ ਮਦਦਗਾਰ ਹੈ। ਇੱਕ ਚਮਚ ਨਾਰੀਅਲ ਦਾ ਤੇਲ ਆਪਣੇ ਮੂੰਹ ’ਚ ਲਵੋ ਤੇ ਇਸ ਨੂੰ ਪੰਜ ਮਿੰਟ ਤਕ ਆਪਣੇ ਮੂੰਹ ਦੇ ਅੰਦਰ ਰੱਖੋ। ਤੁਸੀਂ ਆਪਣੇ ਬਰੱਸ਼ ’ਤੇ ਨਾਰੀਅਲ ਦਾ ਤੇਲ ਜਾਂ ਨਿੰਬੂ ਦਾ ਰਸ ਪਾ ਕੇ ਵੀ ਬਰੱਸ਼ ਕਰ ਸਕਦੇ ਹੋ।
-ਦਾਗ-ਧੱਬੇ ਦੂਰ ਕਰਨ ਲਈ ਅਨੇਕਾਂ ਪ੍ਰਕਾਰ ਨਾਲ ਬੇਕਿੰਗ ਸੋਡੇ ਦਾ ਇਤੇਮਾਲ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਕਿੰਗ ਸੋਡਾ ਤੁਹਾਡੇ ਦੰਦਾਂ ਲਈ ਕਿੰਨਾ ਲਾਭਦਾਇਕ ਹੈ। ਪਾਣੀ ’ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਤੇ ਇਸ ਪੇਸਟ ਨੂੰ ਬਰੱਸ਼ ’ਤੇ ਲਗਾਓ ਤੇ ਇਕ ਮਿੰਟ ਲਈ ਚੰਗੀ ਤਰ੍ਹਾਂ ਆਪਣੇ ਦੰਦਾਂ ’ਤੇ ਰਗੜੋ। ਇਸ ਨਾਲ ਤੁਹਡੇ ਦੰਦਾਂ ਦਾ ਪੀਲਾਪਣ ਦੂਰ ਹੋ ਸਕਦਾ ਹੈ।