ਅਮਰੀਕਾ: ਕਿਸਾਨਾਂ ਦੇ ਹੱਕ ‘ਚ ਭਾਰਤੀ ਕੌਂਸਲੇਟ ਅੱਗੇ ਰੋਸ ਵਿਖਾਵਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕਿਸਾਨ ਅੰਦੋਲਨ ਦੇ ਹਮਾਇਤੀਆਂ ਵਲੋਂ ਭਾਰਤੀ ਅੰਬੈਸੀ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਤੁਰੰਤ ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

ਭਾਰਤੀ ਐਬੰਸੀ ਦੇ ਬਾਹਰ ਰੋਸ ਵਿਖਾਵੇ ਦਾ ਉਪਰਾਲਾ ਸਿੱਖ ਡੀ.ਐਮ. ਵੀ. ਯੂਥ ਤੇ ਸੰਗਤ ਵੱਲੋਂ ਕੀਤਾ ਗਿਆ। ਮੁਜ਼ਾਹਰੇ ‘ਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਉਹ ਇਸ ਕਿਸਾਨਾਂ ਦੇ ਹੱਕ ਵਿਚ ਮੁਜ਼ਾਹਰਾ ਕਰਨ ਪੁੱਜੇ ਹਨ। ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਸਿਰਫ਼ ਸਿੱਖ ਨਹੀਂ ਸਗੋਂ ਹਰਨਾਂ ਧਰਮਾਂ ਨਾਲ ਵੀ ਸਬੰਧ ਰੱਖਦੇ ਹਨ।

ਮੁਜ਼ਾਹਰਾਕਾਰੀਆਂ ਨੇ ਹਿੰਸਾ ਲਈ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ। ਅਮਰੀਕਾ ਅਤੇ ਕੈਨੇਡਾ ਵਿਚ ਕਿਸਾਨਾਂ ਦੇ ਹੱਕਾਂ ਵਿਚ ਲਗਾਤਾਰ ਰੋਸ ਵਿਖਾਵੇ ਹੋ ਰਹੇ ਹਨ ਅਤੇ ਇਹ ਲੜੀ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਹਰ ਸਾਲ ਗਣਤੰਤਰ ਦਿਹਾੜੇ ਮੌਕੇ ਭਾਰਤੀ ਅੰਬੈਸੀ ਵਿਚ ਸਮਾਗਮ ਕਰਵਾਇਆ ਜਾਂਦਾ ਹੈ ਪਰ ਇਸ ਸਾਲ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਸੀਮਤ ਤਰੀਕੇ ਨਾਲ ਗਣਤੰਤਰ ਦਿਹਾੜਾ ਮਨਾਇਆ ਗਿਆ।

Share This Article
Leave a Comment