ਚੰਡੀਗੜ੍ਹ :- ਕੋਰੋਨਾ ਵਾਇਰਸ ਹੋਣ ਕਰਕੇ ਹਾਕੀ ਅੰਪਾਇਰ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ। ਸੁਰੇਸ਼ ਕੁਝ ਵਰ੍ਹਿਆਂ ਤੋਂ ਪਰਿਵਾਰ ਸਮੇਤ ਮੋਹਾਲੀ ‘ਚ ਰਹਿੰਦੇ ਸਨ ਤੇ ਉੱਥੇ ਹੀ ਉਹਨਾਂ ਨੇ ਆਖ਼ਰੀ ਸਾਹ ਲਏ। ਹਾਕੀ ਇੰਡੀਆ ਨੇ ਸੁਰੇਸ਼ ਦੇ ਤੁਰ ਜਾਣ ’ਤੇ ਦੁੱਖ ਪ੍ਰਗਟਾਇਆ ਹੈ।
ਦੱਸ ਦਈਏ ਸੁਰੇਸ਼ ਜਰਮਨੀ ਦੇ ਹੈਮਬਰਗ ‘ਚ ਹੋਏ ਚਾਰ ਕੌਮੀ ਟੂਰਨਾਮੈਂਟਾਂ ਸਣੇ ਕਈ ਕੌਮਾਂਤਰੀ ਮੁਕਾਬਲਿਆਂ ‘ਚ ਅੰਪਾਇਰਿੰਗ ਕਰ ਚੁੱਕੇ ਸਨ। ਉਨ੍ਹਾਂ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ‘ਚ ਅੰਪਾਇਰ ਦੇ ਤੌਰ ’ਤੇ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੇ 2013-14 ‘ਚ ਹਾਕੀ ਇੰਡੀਆ ਲੀਗ ‘ਚ ਮੈਚ ਅਫ਼ਸਰ ਵਜੋਂ ਕੰਮ ਕੀਤਾ ਸੀ।