ਰਿਆਦ: ਸਊਦੀ ਅਰਬ ਵਿੱਚ ਵੱਡਾ ਇਤਿਹਾਸਿਕ ਫੈਸਲਾ ਲੈਦੇ ਹੋਏ ਸੁਪਰੀਮ ਕੋਰਟ ਕੋੜੇ ਮਾਰਨ ਦੀ ਸਜਾ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਰਿਪੋਰਟਾਂ ਮੁਤਾਬਕ ਕਿਹਾ ਗਿਆ ਹੈ ਕਿ ਸਊਦੀ ਅਰਬ ਵਿੱਚ ਕੋੜੇ ਮਾਰਨ ਦੀ ਸਜ਼ਾ ਨੂੰ ਖਤਮ ਕਰਨ ਦੇ ਆਦੇਸ਼ ਤੋਂ ਬਾਅਦ ਕੈਦ ਅਤੇ ਜ਼ੁਰਮਾਨੇ ਵਰਗੀ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਦਰਅਸਲ ਸਊਦੀ ਅਰਬ ਵਿੱਚ ਕਈ ਅਪਰਾਧਾਂ ਵਿੱਚ ਸਜ਼ਾ ਦੇ ਤੌਰ ‘ਤੇ ਕੋੜੇ ਮਾਰੇ ਜਾਂਦੇ ਹਨ। ਹਾਲਾਂਕਿ ਹਾਲ ਹੀ ਵਿੱਚ ਦੇਸ਼ ਵਿੱਚ ਅਜਿਹੀ ਦੀ ਕਈ ਚੀਜਾਂ ਨੂੰ ਖਤਮ ਕੀਤਾ ਗਿਆ ਹੈ, ਤਾਂ ਉਥੇ ਹੀ ਕਈ ਅਹਿਮ ਬਦਲਾਅ ਵੀ ਕੀਤੇ ਗਏ ਹਨ। ਹੁਣ ਇਸ ਫੈਸਲੇ ਤੋਂ ਬਾਅਦ ਕੋੜੋ ਮਰਨ ਦੀ ਸਜਾ ਵੀ ਇਤਹਾਸ ਦਾ ਇੱਕ ਹਿੱਸਾ ਬਣ ਗਈ ਹੈ।
ਅਦਾਲਤ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਸ ਇਹ ਸਜ਼ਾ ਸਉਦੀ ਅਰਬ ਦੇ ਬਾਦਸ਼ਾਹ ਸ਼ਾਹ ਸਲਮਾਨ ਦੇ ਆਦੇਸ਼ ‘ਤੇ ਖਤਮ ਕੀਤੀ ਗਈ ਹੈ।